ਘਰ ਉਪਰ ਚਲਾਈਆਂ ਅੰਧਾਧੁੰਦ ਗੋਲੀਆਂ, 3 ਸਾਲਾ ਲੜਕੇ ਦੀ ਮੌਤ

329
ਗ੍ਰਿਫਤਾਰ ਦੋਸ਼ੀ ਕੁਆ ਟੋਨੀਓ ਸਟੈਫਨਜ
Share

ਸੈਕਰਾਮੈਂਟੋ, 11 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਉਤਰੀ ਕੈਰੋਲੀਨਾ ਦੇ ਚਾਰਲੋਟ ਖੇਤਰ ਵਿਚ ਗੋਲੀਆਂ ਵੱਜਣ ਨਾਲ ਮਾਰੇ ਗਏ ਇਕ 3 ਸਾਲ ਦੇ ਲੜਕੇ ਦੇ ਮਾਮਲੇ ਵਿਚ ਪੁਲਿਸ ਨੇ 21 ਸਾਲਾ ਕੁਆ ਟੋਨੀਓ ਸਟੈਫਨਜ ਨੂੰ ਗ੍ਰਿਫਤਾਰ ਕੀਤਾ ਹੈ । ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ ਚਾਰਲੋਟ ਵਿਖੇ ਇਕ ਘਰ ਉਪਰ 150 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ। ਉਸ ਸਮੇ ਘਰ ਵਿਚ 11 ਵਿਅਕਤੀ ਮੌਜੂਦ ਸਨ। 3 ਸਾਲ ਦਾ ਲੜਕਾ ਆਪਣੀ ਦਾਦੀ ਨਾਲ ਸੌਂ ਰਿਹਾ ਸੀ ਜਦੋਂ ਉਸ ਦੇ ਗੋਲੀ ਵੱਜੀ। ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ। ਉਸ ਦੀ 4 ਸਾਲ ਦੀ ਭੈਣ ਵੀ ਜਖਮੀ ਹੋਈ ਹੈ ਪਰੰਤੂ ਉਸ ਦੀ ਹਾਲਤ ਸਥਿਰ ਹੈ।

 


Share