ਗ੍ਰੈਮੀ ਐਵਾਰਡ-2021 : ਕਿਸਾਨਾਂ ਦੇ ਸਮਰਥਨ ਵਾਲਾ ਮਾਸਕ ਪਾ ਕੇ ਸਮਾਗਮ ਵਿੱਚ ਪੁੱਜੀ ਭਾਰਤੀ-ਕੈਨੇਡਿਆਈ ਯੂਟਿਊਬਰ ਲਿਲੀ ਸਿੰਘ

463
Share

ਲਾਸ ਏਂਜਲਸ, 15 ਮਾਰਚ (ਪੰਜਾਬ ਮੇਲ)- ਭਾਰਤੀ- ਕੈਨੇਡਿਆਈ ਯੂਟਿਊਬਰ ਅਤੇ ‘ਲੇਟ ਨਾਟੀਟ ਟਾਕ ਸ਼ੋਅ’ ਦੀ ਮੇਜ਼ਬਾਨ ਲਿਲੀ ਸਿੰਘ ਭਾਰਤ ਸਰਕਾਰ ਦੇ 3 ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ਵਾਲਾ ਮਾਸਕ ਪਹਿਨ ਕੇ ਗ੍ਰੈਮੀ ਐਵਾਰਡ-2021 ਦੇ ਸਮਾਗਮ ਵਿੱਚ ਸ਼ਾਮਲ ਹੋਈ। ਉਸਦੇ ਮਾਸਕ ’ਤੇ ‘ਆਈ ਸਟੈਡ’ ਵਿਦ ਫਾਰਮਰਜ਼’ ਲਿਖਿਆ ਹੋਇਆ ਸੀ। ਲਿਲੀ ਸਿੰਘ ਨੇ ਟਵਿੱਟਰ ’ਤੇ ਆਪਣੀ ਇਹ ਤਸਵੀਰ ਪੋਸਟ ਕੀਤੀ। ਉਸ ਨੇ ਲਿਖਿਆ ਕਿ ਰੈੱਡ ਕਾਰਪੈੱਟ ਨੂੰ ਮੀਡੀਆ ਵਿੱਚ ਚੰਗੀ ਕਵਰੇਜ ਮਿਲਦੀ ਹੈ, ਇਸ ਲਈ ਇਹ ਕਿਸਾਨਾਂ ਪ੍ਰਤੀ ਇਕਜੁੱਟਤਾ ਪ੍ਰਗਟਾਉਣ ਦਾ ਸਹੀ ਮੌਕਾ ਸੀ। ਉਸ ਨੇ ਤਸਵੀਰ ਦੀ ਕੈਪਸ਼ਨ ਵਿੱਚ ਲਿਖਿਆ, ‘‘ ਮੈਂ ਜਾਣਦੀ ਹਾਂ ਕਿ ਰੈੱਡ ਕਾਰਪੈਟ/ਐਵਾਰਡ ਸਮਾਗਮ ਦੀਆਂ ਤਸਵੀਰਾਂ ਸਭ ਤੋਂ ਵਧ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ, ਇਸ ਲਈ ਮੈਂ ਮੀਡੀਆ ਲਈ ਇਹ ਤਸਵੀਰ ਸਾਂਝੀ ਕਰ ਰਹੀ ਹਾਂ। ਇਸ ਨੂੰ ਬਿਨਾਂ ਝਿਜਕ ਪ੍ਰਸਾਰਿਤ ਕਰੋ।’ ਇਸ ਤੋਂ ਪਹਿਲਾਂ ਉਸ ਨੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਨ ਲਈ ਪੌਪ ਸਟਾਰ ਰਿਹਾਨਾ ਦਾ ਧੰਨਵਾਦ ਕੀਤਾ ਸੀ।


Share