ਗੌਤਮ ਰਾਘਵਨ ਵਾਈਟ ਹਾਊਸ ਪਰਸੋਨਲ ਦਫਤਰ ਦਾ ਮੁਖੀ ਨਿਯੁਕਤ

326
ਸੈਕਰਾਮੈਂਟੋ, 12 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ ਮੂਲ ਦੇ ਅਮਰੀਕੀ ਗੌਤਮ ਰਾਘਵਨ ਨੂੰ ਵਾਇਟ ਹਾਊਸ ਪਰਸੋਨਲ ਦਫਤਰ ਦਾ ਮੁਖੀ ਨਿਯੁਕਤ ਕੀਤਾ ਹੈ। ਉਹ ਰਸਲ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਯੂਨੀਸੈਫ ਦਾ ਕਾਰਜਕਾਰੀ ਡਾਇਰੈਕਟਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਰਾਘਵਨ ਵਾਇਟ ਹਾਊਸ ’ਚ ਰਸਲ ਦੇ ਡਿਪਟੀ ਵਜੋਂ ਕੰਮ ਕਰਦੇ ਸਨ। ਰਾਘਵਨ ਨੇ ਸਟੈਨਫੋਰਡ ਯੁਨੀਵਰਸਿਟੀ ਤੋਂ ਗਰੈਜੂਏਸ਼ਨ ਕੀਤੀ ਹੈ ਤੇ ਉਹ ਸਿਆਟਲ, ਵਾਸ਼ਿੰਗਟਨ ’ਚ ਵੱਢਾ ਹੋਇਆ ਹੈ।