ਗੋ-ਏਅਰ ਦੀ ਉਡਾਣ ’ਚ ਖਰਾਬੀ ਕਾਰਨ ਨਾਗਪੁਰ ਹਵਾਈ ਅੱਡੇ ’ਤੇ ਐਮਰਜੰਸੀ ਲੈਂਡਿੰਗ

173
Share

ਨਾਗਪੁਰ, 27 ਨਵੰਬਰ (ਪੰਜਾਬ ਮੇਲ)- ਬੰਗਲੌਰ ਤੋਂ ਪਟਨਾ ਜਾ ਰਹੀ ਗੋਏਅਰ ਦੀ ਉਡਾਣ ਦੇ ਇੰਜਣ ਵਿਚ ਖਰਾਬੀ ਕਾਰਨ ਅੱਜ ਜਹਾਜ਼ ਦੀ ਨਾਗਪੁਰ ਹਵਾਈ ਅੱਡੇ ’ਤੇ ਐਮਰਜੰਸੀ ਲੈਂਡਿੰਗ ਕੀਤੀ ਗਈ। ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਨੇ ਸਵੇਰੇ 11.15 ਵਜੇ ਹਵਾਈ ਅੱਡੇ ’ਤੇ ਸੁਰੱਖਿਅਤ ਲੈਂਡਿੰਗ ਕੀਤੀ। ਹਵਾਈ ਅੱਡੇ ਦੇ ਡਾਇਰੈਕਟਰ ਆਬਿਦ ਰੂਹੀ ਨੇ ਦੱਸਿਆ ਕਿ ਗੋਏਅਰ ਦੀ ਉਡਾਣ ਦੇ ਪਾਇਲਟ ਨੇ ਨਾਗਪੁਰ ਏ.ਟੀ.ਸੀ. ਨਾਲ ਸੰਪਰਕ ਕਰਕੇ ਦੱਸਿਆ ਕਿ ਜਹਾਜ਼ ਦੇ ਇੰਜਣ ਵਿਚ ਖਰਾਬੀ ਆ ਗਈ ਹੈ ਤੇ ਉਸ ਨੇ ਨਾਗਪੁਰ ਹਵਾਈ ਅੱਡੇ ’ਤੇ ਐਮਰਜੰਸੀ ਵਿਚ ਉਤਰਨ ਦੀ ਬੇਨਤੀ ਕੀਤੀ। ਜਹਾਜ਼ ਵਿਚ ਚਾਲਕ ਦਲ ਦੇ ਮੈਂਬਰਾਂ ਤੋਂ ਇਲਾਵਾ 139 ਯਾਤਰੀ ਸਨ।

Share