ਗੋਰੇ ਵੱਲੋਂ ਫੌਜੀ ਵਰਦੀ ਪਹਿਨ ਕੇ ਸੁਪਰਮਾਰਕੀਟ ‘ਚ ਗੋਲੀਬਾਰੀ

37
Share

-ਹਮਲੇ ‘ਚ ਘੱਟੋ-ਘੱਟ 10 ਲੋਕਾਂ ਦੀ ਹੋਈ ਮੌਤ: 3 ਜ਼ਖਮੀ
ਪੁਲਿਸ ਵੱਲੋਂ ਨਸਲੀ ਹਮਲਾ ਕਰਾਰ
ਬੈਫਲੋ (ਅਮਰੀਕਾ), 15 ਮਈ  (ਪੰਜਾਬ ਮੇਲ)- ਅਮਰੀਕਾ ਦੇ ਸ਼ਹਿਰ ਬੈਫਲੋ ‘ਚ ਸ਼ਨਿੱਚਰਵਾਰ ਨੂੰ ਫ਼ੌਜੀ ਵਰਦੀ ਪਹਿਨ ਕੇ 18 ਸਾਲਾ ਗੋਰੇ ਨੇ ਸੁਪਰਮਾਰਕੀਟ ‘ਚ ਰਾਈਫਲ ਨਾਲ ਗੋਲੀਬਾਰੀ ਕੀਤੀ। ਹਮਲੇ ‘ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖਮੀ ਹੋ ਗਏ। ਉਸ ਨੇ 11 ਸਿਆਹਫਾਮ ਲੋਕਾਂ ਨੂੰ ਗੋਲੀਆਂ ਮਾਰੀਆਂ। ਅਧਿਕਾਰੀਆਂ ਨੇ ਇਸ ਨੂੰ ‘ਨਸਲੀ ਭਾਵਨਾਵਾਂ ਤੋਂ ਪ੍ਰੇਰਿਤ ਹਿੰਸਕ ਕੱਟੜਵਾਦ’ ਕਿਹਾ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰ ਨੇ ਢਾਲ ਵਜੋਂ ਕਵਚ ਪਾਇਆ ਹੋਇਆ ਸੀ ਤੇ ਉਸ ਨੇ ਹੈਲਮੇਟ ਵੀ ਪਾਇਆ ਹੋਇਆ ਸੀ, ਜਿਸ ‘ਤੇ ਲੱਗੇ ਕੈਮਰੇ ਨਾਲ ਉਸ ਨੇ ਘਟਨਾ ਦਾ ਸਿੱਧਾ ਪ੍ਰਸਾਰਨ ਕੀਤਾ। ਬਾਅਦ ‘ਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।


Share