ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਹੇ ਪ੍ਰਵਾਸੀਆਂ ਦੀ ਕਿਸ਼ਤੀ ਡੁੱਬੀ

49
Share

-2 ਲੋਕਾਂ ਦੀ ਮੌਤ ਤੇ ਪੰਜ ਹੋਰ ਲਾਪਤਾ
-15 ਲੋਕ ਕਿਸ਼ਤੀ ’ਚ ਸਨ ਸਵਾਰ
ਫਲੋਰੀਡਾ, 9 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਫਲੋਰੀਡਾ ਕੀਜ਼ ਦੇ ਤੱਟ ’ਤੇ ਇਕ ਕਿਸ਼ਤੀ ਡੁੱਬ ਗਈ, ਜਿਸ ਵਿਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਲਾਪਤਾ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਕਿਸ਼ਤੀ ’ਤੇ ਦਰਜਨ ਤੋਂ ਵੱਧ ਪ੍ਰਵਾਸੀ ਸਵਾਰ ਸਨ, ਜੋ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਯੂ.ਐੱਸ. ਕੋਸਟ ਗਾਰਡ ਨੇ ਸ਼ੁੱਕਰਵਾਰ ਰਾਤ ਨੂੰ ਜਾਰੀ ਇੱਕ ਬਿਆਨ ਵਿਚ ਕਿਹਾ ਕਿ ਕਿਸ਼ਤੀ ਵਿਚ ਕੁੱਲ 15 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 8 ਨੂੰ ਬਚਾ ਲਿਆ ਗਿਆ ਹੈ।¿;
ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਹ ਪ੍ਰਵਾਸੀ ਅਸਲ ਵਿਚ ਕਿਸ ਦੇਸ਼ ਦੇ ਸਨ। ਰੀਲੀਜ਼ ਦੇ ਅਨੁਸਾਰ ਸ਼ੂਗਰਲੋਫ ਕੀਜ਼ ਤੋਂ ਲਗਭਗ 23 ਕਿਲੋਮੀਟਰ ਦੱਖਣ ਵਿਚ ਇੱਕ ਕਿਸ਼ਤੀ ਦੇ ਪਲਟਣ ਦੀ ਖ਼ਬਰ ਸ਼ੁੱਕਰਵਾਰ ਸਵੇਰੇ 10 ਵਜੇ ਤੱਟ ਰੱਖਿਅਕ ਨੂੰ ਪਹੁੰਚੀ। ਕੋਸਟ ਗਾਰਡ ਨੇ ਕਿਹਾ ਕਿ ਰਾਇਲ ਕੈਰੇਬੀਅਨ ਕਰੂਜ਼ ਸਮੁੰਦਰੀ ਜਹਾਜ਼ ਮਰੀਨਰ ਆਫ ਦਾ ਸੀਜ਼ ਨੇ ਅੱਠ ਲੋਕਾਂ ਨੂੰ ਡੁੱਬਣ ਤੋਂ ਬਚਾਇਆ। 7ਵੇਂ ਕੋਸਟ ਗਾਰਡ ਡਿਸਟਿ੍ਰਕਟ ਦੇ ਕਮਾਂਡਰ ਰੀਅਰ ਐਡਮਿਰਲ ਬ੍ਰੈਂਡਨ ਮੈਕਫਰਸਨ ਨੇ ਕਿਹਾ, ‘‘ਇਸ ਦਰਦਨਾਕ ਹਾਦਸੇ ’ਚ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਇਹ ਘਟਨਾ ਸਮੁੰਦਰੀ ਰਸਤੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਨੂੰ ਦਰਪੇਸ਼ ਖ਼ਤਰਿਆਂ ਨੂੰ ਦਰਸਾਉਂਦੀ ਹੈ।

Share