‘ਗੈਰਕਾਨੂੰਨੀ’ ਤੌਰ ’ਤੇ ਝੰਡੇ ਵੇਚਣ ਵਾਲਿਆਂ ਖ਼ਿਲਾਫ਼ ਕਿਸਾਨ ਜਥੇਬੰਦੀ ਕਰੇਗੀ ਕਾਰਵਾਈ

426
Share

ਲੁਧਿਆਣਾ, 22 ਜਨਵਰੀ (ਪੰਜਾਬ ਮੇਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅੱਜ ਸਥਾਨਕ ਐੱਮ.ਬੀ.ਡੀ. ਮਾਲ ਅੱਗੇ ਰੋਸ ਧਰਨੇ ਵਾਲੀ ਥਾਂ ’ਤੇ ਹੋਈ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ 26 ਜਨਵਰੀ ਦੀ ਟਰੈਕਟਰ ਪਰੇਡ ਲਈ 23 ਨੂੰ ਜਾਣ ਵਾਲੇ ਜਥੇ ਜ਼ਿਲ੍ਹਾ ਆਗੂਆਂ ਦੀ ਕਮਾਂਡ ਹੇਠ ਰਵਾਨਾ ਹੋਣਗੇ ਅਤੇ ਕੋਈ ਵੀ ਕਿਸਾਨ-ਮਜ਼ਦੂਰ ਜਥੇਬੰਦੀ ਦੇ ਆਦੇਸ਼ਾਂ ਖ਼ਿਲਾਫ਼ ਨਹੀਂ ਜਾਵੇਗਾ। ਆਗੂਆਂ ਨੇ ਦੱਸਿਆ ਕਿ ਸੂਬਾ ਕਮੇਟੀ ਨੇ ਤਾੜਨਾ ਕੀਤੀ ਹੈ ਕਿ ਜਿਹੜਾ ਵਿਅਕਤੀ ਗੈਰ-ਕਾਨੂੰਨੀ ਤੌਰ ’ਤੇ ਜਥੇਬੰਦੀ ਦੇ ਝੰਡੇ ਵੇਚੇਗਾ, ਉਸ ਖ਼ਿਲਾਫ਼ ਜਥੇਬੰਦੀ ਸਖਤ ਐਕਸ਼ਨ ਲੈਂਦਿਆਂ 420 ਦਾ ਪਰਚਾ ਦਰਜ ਕਰਵਾਏਗੀ। ਕਿਸਾਨ ਆਗੂ ਗੁਰਪ੍ਰੀਤ ਸਿੰਘ ਨੂਰਪੁਰਾ ਨੇ ਦੱਸਿਆ ਕਿ ਆਗੂਆਂ ਦੀਆਂ ਟੀਮਾਂ ਬਣਾ ਕੇ ਬਾਜ਼ਾਰਾਂ ਵਿਚ ਭੇਜੀਆਂ ਹਨ, ਤਾਂ ਜੋ ਝੰਡਿਆਂ ਦਾ ਗੈਰਕਾਨੂੰਨੀ ਧੰਦਾ ਕਰਨ ਵਾਲਿਆਂ ਦਾ ਪਤਾ ਲਾਇਆ ਜਾ ਸਕੇ।

Share