ਸਰੀ, 11 ਫਰਵਰੀ (ਹਰਦਮ ਮਾਨ/ਪੰਜਾਬ ਮੇਲ)- ਸਿਟੀ ਆਫ ਸਰੀ ਵੱਲੋਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੇ ਪਾਰਕ ਵਿਚ ਨਵੇਂ ਵਾਕਿੰਗ ਟਰੈਕ ਅਤੇ ਵਾਲੀਬਾਲ ਕੋਰਟ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਸਿਟੀ ਆਫ ਸਰੀ ਵੱਲੋਂ ਮੇਅਰ ਡੱਗ ਮੁਕੱਲਮ ਵੱਲੋਂ ਟੱਕ ਲਾ ਕੇ ਇਸ ਕਾਰਜ ਦੀ ਸ਼ੁਰੂਆਤ ਕੀਤੀ ਗਈ। ਦੱਸਿਆ ਗਿਆ ਹੈ ਕਿ ਇਹ ਕਾਰਜ ਅਪ੍ਰੈਲ 2022 ਤਕ ਤਿਆਰ ਹੋ ਜਾਵੇਗਾ।
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਟੀ ਆਫ ਸਰੀ ਕੌਂਸਲ ਦਾ ਧੰਨਵਾਦ ਕਰਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਨੇ ਕਿਹਾ ਸਿਟੀ ਆਫ ਸਰੀ ਨੇ ਸੰਗਤਾਂ ਦੀ ਲੰਮੇ ਸਮੇਂ ਤੋਂ ਮੰਗ ਨੂੰ ਪੂਰਾ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਹੈ।
ਇਸ ਮੌਕੇ ਸਿਟੀ ਕੌਂਸਲਰ ਮਨਦੀਪ ਸਿੰਘ ਨਾਗਰਾ, ਕੌਂਸਲਰ ਲੌਰੀ ਗੁਆਰਾ, ਕੌਂਸਲਰ ਡੱਗ ਐਲਫੋਰਡ, ਕੌਂਸਲਰ ਐਲੀਸਨ ਪੈਟਨ, ਪ੍ਰਸਿੱਧ ਸਾਹਿਤਕਾਰ ਗਿਆਨ ਸਿੰਘ ਕੋਟਲੀ ਅਤੇ ਹੋਰ ਪਤਵੰਤੇ ਮੌਜੂਦ ਸਨ।