ਗੁਰੂ ਨਾਨਕ ਨਾਮ ਲੇਵਾ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ ਇਕ ਮੰਚ ‘ਤੇ ਹੋਏ ਇਕੱਠੇ

149
Share

ਕਲਾਨੌਰ, 26 ਮਾਰਚ (ਹਰਦਮ ਮਾਨ/ਪੰਜਾਬ ਮੇਲ)- ਅੱਜ ਕਲਾਨੌਰਜਿਲਾ ਗੁਰਦਾਸਪੁਰ ਵਿਖੇ ਨਾਮਧਾਰੀ ਪੰਥ ਵੱਲੋਂ ਹੋਲਾ-ਮਹੱਲਾ ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਸਤਿਗੁਰੂ ਦਲੀਪ ਸਿੰਘ ਦੀ ਪ੍ਰੇਰਨਾ ਨਾਲ ਮਨਾਇਆ ਗਿਆ। ਇਹ ਸਮਾਗਮ ਖਾਲਸਾਈ ਰੰਗਾਂ ਦੇ ਨਾਲ ਪੰਥਕ ਏਕਤਾਪ੍ਰੇਮਸ਼ਰਧਾ ਅਤੇ ਪ੍ਰਭੂ ਭਗਤੀ ਦੇ ਰੰਗਾਂ ਵਿਚ ਰੰਗਿਆ ਆਪਸੀ ਇਕਜੁੱਟਤਾ ਅਤੇ ਭਾਈਚਾਰੇ ਦਾ ਮਹਾਨ ਸੰਦੇਸ਼ ਦਿੰਦਾ ਪ੍ਰਤੀਤ ਹੋਇਆ। ਇਸ ਗੁਰੂ ਨਾਨਕ ਨਾਮ ਲੇਵਾ ਸੰਗਤ ਏਕਤਾ ਸਮਾਗਮ ਵਿੱਚ ਵੱਖ-ਵੱਖ ਸੰਪਰਦਾਵਾਂਜਿਵੇਂ ਉਦਾਸੀਨਿਰਮਲੇਸੇਵਾ ਪੰਥੀਨਿਹੰਗ ਅਤੇ ਹੋਰ ਸੰਪਰਦਾਵਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਠਾਕੁਰ ਦਲੀਪ ਸਿੰਘ ਨੇ ਆਨਲਾਈਨ ਬਚਨਾਂ ਰਾਹੀਂ ਕਿਹਾ ਕਿ ਇਸ ਸਮਾਗਮ ਰਾਹੀਂ ਗੁਰੂ ਨਾਨਕ ਨਾਮ ਲੇਵਾ ਨੂੰ ਇਕੱਤਰ ਕਰਨ ਦਾ ਯਤਨ ਕੀਤਾ ਹੈ ਕਿਉਕਿ ਸਿੱਖ ਪੰਥ ਦੀ ਫੁਲਵਾੜੀ ਨੂੰ ਪ੍ਰਫੁੱਲਿਤ ਕਰਨਾ ਸਮੇਂ ਦੀ ਲੋੜ ਹੈ। ਸੰਕੀਰਣ ਸੋਚ ਕਰਕੇ ਸਾਡੇ ਪੰਥ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਲਈ ਸਾਨੂੰ ਆਪਣੀ ਕੱਟੜ ਅਤੇ ਸੰਕੀਰਣ ਸੋਚ ਛੱਡ ਕੇ ਵਿਸ਼ਾਲ ਸੋਚ ਅਪਣਾਉਣੀ ਚਾਹੀਦੀ ਹੈ। ਕਿਉਂਕਿ ਸਿੱਖੀ ਸ਼ਰਧਾ ਨਾਲ ਹੈਬਾਹਰੀ ਸਰੂਪ ਨਾਲ ਨਹੀਂ। ਉਨ੍ਹਾਂ ਇਹ ਵੀ ਕਿਹ ਕਿ ਹੋਲਾ ਮੇਲਾ ਧਰਮ ਯੁੱਧ ਦਾ ਪ੍ਰਤੀਕ ਹੈ। ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਾਦਰ ਭਾਵ ‘ ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ‘ ਵਾਸਤੇ ਹੀ ਹੋਇਆ ਹੈ। ਉਨ੍ਹਾਂ ਸ਼ੁਭ ਕਰਮ ਕਰਨ ਅਤੇ ਅਸਲੀ ਖਾਲਸਾ ਬਣਨ ਦੀ ਪ੍ਰੇਰਨਾ ਦਿੱਤੀ ਅਤੇ ਆਪਣੇ ਪ੍ਰਵਚਨਾਂ ਦੁਆਰਾ ਸੰਗਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬੀਰ ਰਸ ਭਰਪੂਰ ਮਹਾਨ ਬਾਣੀ ਪੜ੍ਹ ਕੇ ਉਸ ਦਾ ਲਾਭ ਪ੍ਰਾਪਤ ਕਰਨ ਦਾ ਸੰਦੇਸ਼ ਵੀ ਦਿੱਤਾ।
ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਸੰਤ ਮਹਾਤਮਾ ਵੇਦਾਂਤਾਚਾਰੀਆ ਸੁਆਮੀ ਰਿਸ਼ੀ ਰਾਜਸ੍ਰੀ ਮਾਨ ਸੰਤ ਬਾਬਾ ਦਵਿੰਦਰ ਸਿੰਘ ਨਿਰਮਲ ਕੁਟੀਆ ਵਾਲੇਸੰਤ ਤੇਜਾ ਸਿੰਘ ਖੁੱਡਾ ਗੁਰੂਸਰਟਾਈਗਰ ਬਾਬਾ ਸਵਾਓਮ ਮੁਨੀਮਹੰਤ ਸ਼ਿਵਾਨੰਦਮਹੰਤ ਗੌਤਮ ਮੁਨੀਮਹੰਤ ਪੰਚਮ ਦਾਸਸੰਤ ਨਿਸ਼ਾਨ ਸਿੰਘਨਾਮਧਾਰੀ ਸੰਤ ਬਾਬਾ ਛਿੰਦਾਸੰਤ ਬਾਬਾ ਭਗਤ ਸਿੰਘ ਨੇ ਠਾਕੁਰ ਦਲੀਪ ਸਿੰਘ ਦੇ ਇਸ ਮਹਾਨ ਅਤੇ ਵਿਲੱਖਣ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਸ਼ੁਭ ਮੌਕੇ ਠਾਕੁਰ ਦਲੀਪ ਸਿੰਘ ਦੀ ਧਰਮ ਪਤਨੀ ਬੀਬੀ ਗੁਰਮੀਤ ਕੌਰ ਨੇ ਦਰਸ਼ਨ ਦਿੱਤੇ। ਸਮਾਗਮ ਦੌਰਾਨ ਸੇਵਾ ਭਾਵਨਾ ਦੀ ਅਨੋਖੀ ਮਿਸਾਲ ਵੇਖਣ ਨੂੰ ਮਿਲੀ। ਸਤਿਗੁਰੂ ਦਲੀਪ ਸਿੰਘ ਦੀ ਪ੍ਰੇਰਣਾ ਅਤੇ ਨਾਮਧਾਰੀ ਕਮੇਟੀ ਗੁਰਦਾਸਪੁਰ ਦੇ ਉਦਮ ਨਾਲ ਸਾਰੀ ਸੰਗਤ ਨੇ ਵੱਖ- ਵੱਖ ਸੇਵਾਵਾਂ ਨੂੰ ਬੜੇ ਹੀ ਅਨੁਸਾਸ਼ਨਬੱਧ ਤਰੀਕੇ ਨਾਲ ਨਿਭਾਇਆ। ਜ਼ਿਕਰਯੋਗ ਹੈ ਕਿ ਨਾਮਧਾਰੀ ਸਮਾਗਮਾਂ ਵਿਚ ਠਾਕੁਰ ਦਲੀਪ ਸਿੰਘ ਵਲੋਂ ਕੁਝ ਸਮੇਂ ਤੋਂ ਖਾਸ ਪ੍ਰਕਾਰ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਵੇਂ: ਸੰਗਤ ਦੇ ਚਰਨ ਧੋਣ ਅਤੇ ਸਾਫ ਕਰਨ ਦੀ ਸੇਵਾਗੁਰੂਧਾਮਾਂ ਤੇ ਜਾ ਕੇ ਹੱਥੀਂ ਜੋੜੇ ਝਾੜਨ ਅਤੇ ਬਰਤਨ ਸਾਫ ਕਰਨ ਦੀ ਸੇਵਾਆਪਣੇ ਸਿੱਖ ਗਰੀਬ ਭੈਣ ਭਰਾਵਾਂ ਦੀ ਮਦਦ ਕਰਨ ਦੀ ਸੇਵਾਲੋੜਵੰਦ ਬੱਚਿਆਂ ਨੂੰ ਵਿੱਦਿਆ ਦਾਨ ਦੀ ਸੇਵਾਧਰਮ ਪਰਿਵਰਤਨ ਅਪਣੇ ਹੋਏ ਸਿੱਖ ਭੈਣ ਭਰਾਵਾਂ ਦੀ ਘਰ ਵਾਪਸੀ ਦੀ ਸੇਵਾ ਆਦਿ ਵੀ ਸੰਗਤ ਵਲੋਂ ਕੀਤੀ ਜਾਂਦੀ ਹੈ। ਇਸ ਸਮਾਗਮ ਵਿੱਚ ਦੂਰੋਂ-ਨੇੜਿਉਂ ਹਜਾਰਾਂ ਦੀ ਸੰਖਿਆ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ।


Share