ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸ਼ਾਰਟ ਸਰਕਟ ਕਾਰਨ ਅਗਨ ਭੇਟ

717
Share

ਮੋਗਾ, 21 ਅਗਸਤ (ਪੰਜਾਬ ਮੇਲ)- ਇਥੇ ਥਾਣਾ ਅਜੀਤਵਾਲ ਅਧੀਨ ਪਿੰਡ ਕੋਕਰੀ ਹੇਰਾਂ ਵਿਖੇ ਅੱਜ ਗੁਰਦੁਆਰਾ ਬਾਬਾ ਜੀਵਨ ਸਿੰਘ ‘ਚ ਬਿਜਲੀ ਸ਼ਾਰਟ ਸਰਕਟ ਕਾਰਨ ਲੱਗੀ ਅੱਗ ‘ਚ ਗੁਰੂ ਗ੍ਰੰਥ ਸਾਹਿਬ, ਜਪੁਜੀ ਸਾਹਿਬ ਦੀ ਪੋਥੀ, ਚੰਦੋਆ ਤੇ ਕੁੱਝ ਰੁਮਾਲੇ ਅਗਨ ਭੇਟ ਹੋ ਗਏ। ਜਾਂਚ ਅਧਿਕਾਰੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰੇ ਦਾ ਗ੍ਰੰਥੀ ਗੁਰਸੇਵਕ ਸਿੰਘ ਕਿਸੇ ਕੰਮ ਕਾਰ ਲਈ ਬਠਿੰਡਾ ਗਿਆ ਸੀ। ਉਸ ਦਾ ਲੜਕਾ ਗੁਰਵੀਰ ਸਿੰਘ ਗੁਰਦੁਆਰੇ ‘ਚ ਸੀ। ਉਹ ਸਵੇਰੇ ਤਕਰੀਬਨ ਗੁਰਦੁਆਰੇ ਨੂੰ ਤਾਲਾ ਲਗਾ ਕੇ ਘਰ ਰੋਟੀ ਖਾਣ ਚਲਾ ਗਿਆ। ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ਼ ਮੁਤਾਬਕ ਤਕਰੀਬਨ ਸਵੇਰੇ ਪੌਣੇ 11 ਵਜੇ ਬਿਜਲੀ ਸ਼ਾਟ ਸ਼ਰਕਟ ਕਾਰਨ ਅੱਗ ਲੱਗ ਗਈ ਤੇ ਲੋਕਾਂ ਨੇ ਗੁਰਦੁਆਰੇ ਅੰਦਰੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਨ੍ਹਾਂ ਰੌਲਾ ਪਾਇਆ। ਗੁਰਦੁਆਰੇ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਅੰਦਰ ਧੂੰਆਂ ਹੀ ਧੂੰਆਂ ਸੀ ਤੇ ਬਿਜਲੀ ਸ਼ਾਟ ਸਰਕਟ ਨਾਲ ਅੱਗ ਲੱਗ ਗਈ, ਜਿਸ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਜਪੁਜੀ ਸਾਹਿਬ ਦੀ ਪੋਥੀ, ਰੁਮਲੇ ਤੇ ਚੰਦੋਆ ਅਗਨ ਭੇਟ ਹੋ ਗਏ।


Share