ਗੁਰੂ ਅਰਜਨ ਦੇਵ ਜੀ ਸਪੋਰਟਸ ਕਲੱਬ ਬੈਰਗਾਮੋਂ ਵੱਲੋਂ ਸਾਲ 2023 ਕਬੱਡੀ ਸੀਜ਼ਨ ਨਵੀਂ ਟੀਮ ਦਾ ਐਲਾਨ

92
ਮਿਲਾਨ (ਇਟਲੀ), 29 ਨਵੰਬਰ (ਸਾਬੀ ਚੀਨੀਆ/ਪੰਜਾਬ ਮੇਲ)- ਸ੍ਰੀ ਗੁਰੂ ਅਰਜਨ ਦੇਵ ਜੀ ਸਪੋਰਟਸ ਕਲੱਬ ਬੈਰਗਾਮੋ ਇਟਲੀ ਦੇ ਪ੍ਰਮੋਟਰਾਂ ਅਤੇ ਸਪੋਟਰਾਂ ਵੱਲੋਂ ਇੱਕ ਭਰਵੀਂ ਮੀਟਿੰਗ ਕੀਤੀ ਗਈ, ਜਿਸ ਵਿਚ ਨੌਜਵਾਨਾਂ ਨੇ ਵੱਧ-ਚੜ੍ਹਕੇ ਹਿੱਸਾ ਲਿਆ ਅਤੇ 2023 ਦੇ ਖੇਡ ਸੀਜ਼ਨ ਵਿਚ ਨਵੀਂ ਟੀਮ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਉੱਘੇ ਖੇਡ ਪ੍ਰਮੋਟਰ ਹਰਦੀਪ ਸਿੰਘ ਦੀਪਾ ਬੱਜੋਂ ਅਤੇ ਜੱਸਾ ਗੁਰਦਾਸਪੁਰੀਆ ਨੇ ਦੱਸਿਆ ਕਿ ਸਾਲ 2023 ਵਿਚ ਇਟਲੀ ਅਤੇ ਯੂਰਪ ਦੇ ਕਬੱਡੀ ਕੱਪਾਂ ਤੇ ਗੁਰੂ ਅਰਜਨ ਦੇਵ ਜੀ ਸਪੋਰਟਸ ਕਲੱਬ ਬੈਰਗਾਮੋਂ ਵੱਲੋਂ ਅੰਤਰਰਾਸ਼ਟਰੀ ਪੱਧਰ ‘ਤੇ ਨਾਮ ਚਮਕਾਉਣ ਵਾਲੇ ਸਟਾਰ ਖਿਡਾਰੀ ਨਾਲ ਸੱਜੀ ਟੀਮ ਤਿਆਰ ਕੀਤੀ ਗਈ, ਤਾਂ ਜੋ ਆਪਣੇ ਜੌਹਰ ਆਉਂਦੇ ਸਾਲ ਦੇ ਕਬੱਡੀ ਕੱਪਾਂ ਵਿਚ ਦਿਖਾਵੇਗੀ। ਇਸ ਮੌਕੇ ‘ਤੇ ਕਲੱਬ ਦੇ ਪ੍ਰਮੋਟਰ ਅਤੇ ਸਪੋਟਰਾਂ ਤੋਂ ਇਲਾਵਾ ਖਿਡਾਰੀ ਵੀ ਹਾਜ਼ਰ ਸਨ। ਇਸ ਮੌਕੇ ‘ਤੇ ਸੰਦੀਪ ਗਿੱਲ, ਪਾਲ ਜੰਡੂਸਿੰਘਾ, ਸੁਖਚੈਨ ਸਿੰਘ ਠੀਕਰੀਵਾਲਾ, ਹੈਪੀ ਮੱਲਪੁਰ, ਕੋਨੀ ਲਿੱਧੜ, ਬੌਕਸਰ, ਮਨਪ੍ਰੀਤ ਲੰਬੜ, ਗੋਰਾ ਬੁੱਲੋਵਾਲ, ਪੰਮਾ ਭੁੱਲਰ, ਸਿਮਰਨ ਨਾਗਰਾ, ਗੋਪੀ ਤੁੰਗ, ਘੁੱਕਾ ਕਾਹਰੀਸਾਰੀ, ਇੰਦਰਜੀਤ ਅੰਬਾਲਾ ਜੱਟਾਂ, ਬੱਗਾ ਕਲਾਨੌਰ, ਬਿੱਕਰ ਸਿੰਘ, ਨਿੰਦਾ ਬੱਲ, ਕੁਲਦੀਪ ਪੱਡਾ ਅਤੇ ਕੁਮੈਂਟੇਟਰ ਅਮਨ ਆਦਿ ਹਾਜ਼ਰ ਸਨ। ਸਾਰੇ ਪਹੁੰਚੇ ਹੋਏ ਮਹਿਮਾਨਾਂ ਦਾ ਦੀਪਾ ਬੱਜੋਂ ਅਤੇ ਜੱਸਾ ਗੁਰਦਾਸਪੁਰੀਆ ਵੱਲੋਂ ਧੰਨਵਾਦ ਕੀਤਾ ਗਿਆ।