ਗੁਰਭਜਨ ਗਿੱਲ ਦੀ ਕਵਿਤਾ ਦੀਆਂ ਦੋ ਕਿਤਾਬਾਂ ਬਰੈਂਪਟਨ ਵਿੱਚ ਲੋਕ ਅਰਪਣ 

647
ਗੁਰਭਜਨ ਗਿੱਲ ਦੀ ਕਵਿਤਾ ਦੀਆਂ ਦੋ ਕਿਤਾਬਾਂ ਲੋਕ ਅਰਪਣ ਕਰਦੇ ਹੋਏ ਪ੍ਰਿੰਸੀਪਲ ਸਰਵਣ ਸਿੰਘ,ਵਰਿਆਮ ਸੰਧੂ, ਇਕਬਾਲ ਮਾਹਲ, ਅਮਰ ਸਿੰਘ ਭੁੱਲਰ , ਇੰਦਰਜੀਤ ਸਿੰਘ ਬੱਲ, ਸਤਿੰਦਰ ਪਾਲ ਸਿੰਘ ਸਿੱਧਵਾ ਤੇ ਸਾਹਿਤਕ ਖੇਤਰ ਦੀਆਂ ਸਤਿਕਾਰ ਯੋਗ ਬੀਬੀਆਂ।
Share

ਬਰੈਂਪਟਨ, 26 ਅਗਸਤ (ਪੰਜਾਬ ਮੇਲ)- ਗੁਰਭਜਨ ਗਿੱਲ ਪੰਜਾਬ ,ਪੰਜਾਬੀਅਤ ਅਤੇ ਪੰਜਾਬੀ ਨਾਲ ਗੜੂੰਦ ਸ਼ਖ਼ਸੀਅਤ ਹੈ ।ਦੁਨੀਆ ਭਰ ਵਿੱਚ ਬੈਠੇ ਪੰਜਾਬੀ ਕਲਮਕਾਰਾਂ, ਬੁੱਧੀ-ਜੀਵੀਆਂ ,ਮੀਡੀਆਕਾਰਾਂ ਤੇ ਹਰ ਵਰਗ ਦੇ ਪੰਜਾਬੀਆਂ ਨਾਲ ਗੁਰਭਜਨ ਗਿੱਲ ਆਪਣੇ ਸੰਵਾਦ ਨਾਲ ਮਿੰਟੋ ਮਿੰਟੀ ਜੁੜਿਆ ਪੰਜਾਬੀ ਦਾ ਅੰਤਰਰਾਸ਼ਟਰੀ ਰਾਜਦੂਤ ਹੈ ।ਸਹਿਤ ਦੇ ਰਸੀਏ ਸਰਦਾਰ ਇੰਦਰਜੀਤ ਸਿੰਘ ਬੱਲ ਚੇਅਰਮੈਨ ਬਰੈਪਟਨ ਕਰੈਮੇਟੋਰੀਅਨ ਵੱਲੋਂ ਗੁਰਭਜਨ ਗਿੱਲ ਦੀਆਂ ਦੋ ਕਿਤਬਾਂ ਦੇ ਲੋਕ ਅਰਪਣ ਦਾ ਬਹੁਤ ਹੀ ਪ੍ਰਭਾਵਸ਼ਾਲੀ। ਸਮਾਗਮ ਰਖਿਆ ਗਿਆ । ਸਰਦਾਰ ਬੱਲ ਦੀ ਪ੍ਰਧਾਨਗੀ ਹੇਠ ( ਸੁਰਤਾਲ ਅਤੇ ਚਰਖੜੀ ) ਗੁਰਭਜਨ ਗਿੱਲ ਦੀ ਕਵਿਤਾ ਦੀਆਂ ਦੋ ਕਿਤਾਬਾਂ ਦੇ ਲੋਕ ਅਰਪਣ ਦਾ ਮੰਚ ਸੰਚਾਲਨ ਪ੍ਰਸਿੱਧ ਬਰਾਡਕਾਸਟਰ ਤੇ ਪ੍ਰਮੋਟਰ ਇਕਬਾਲ ਮਾਹਲ ਜੀ ਨੇ ਕੀਤਾ ।ਮੁੱਖ ਬੁਲਾਰਿਆਂ ਪ੍ਰਿੰਸੀਪਲ ਸਰਵਣ ਸਿੰਘ , ਸਤਿੰਦਰ ਪਾਲ ਸਿੰਘ ਸਿੱਧਵਾਂ ,ਅਮਰ ਸਿੰਘ ਭੁੱਲਰ , ਵਰਿਆਮ ਸਿੰਘ ਸੰਧੂ ਨੇ ਗੁਰਭਜਨ ਗਿੱਲ ਦੀ ਪੰਜਾਬੀ ਸਭਿਆਚਾਰ ਨੂੰ ਦੇਣ ਅਤੇ ਗੁਰਭਜਨ ਗਿੱਲ ਦੀ ਮਿਲਾਪੜੇ ਸੁਭਾ ਦੀ ਮਿਕਨਾਤੀਸੀ ਹਸਤੀ ਅਤੇ ਉਸਦੀ ਕਵਿਤਾ ਦੀ ਰੱਜ ਕੇ ਸ਼ਲਾਘਾ ਕੀਤੀ ।ਸਤਿੰਦਰ ਪਾਲ ਸਿੰਘ ਸਿੱਧਵਾਂ ਨੇ ਕਿਹਾ ਕਿ ਗੁਰਭਜਨ ਗਿੱਲ ਦਸਤਾਰ,ਰਫ਼ਤਾਰ ਤੇ ਗੁੱਫਤਾਰ ਦਾ ਧਨੀ ਹੈ ।ਜਗਦੇਵ ਸਿੰਘ ਜਸੋਵਾਲ ਵੀ ਆਪਣੀ ਵਿਰਾਸਤ ਦੀ ਗੁਰਜ ਗੁਰਭਜਨ ਗਿੱਲ ਨੂੰ ਦੇ ਕੇ ਗਏ ਹਨ ।ਗੁਰਭਜਨ ਗਿੱਲ ਚਾਹੁੰਦਾ ਤਾਂ ਕਿਸੇ ਵੀ ਸਿਆਸੀ ਪਾਰਟੀ ਦੇ ਘਨੇੜੇ ਚੜ੍ਹ ਕੇ ਮੰਤਰੀ ਚੇਅਰਮੈਨ ਬਣ ਸਕਦਾ ਸੀ ।ਪਰ ਉਸ ਨੇ ਪੰਜਾਬੀਅਤ ਦਾ ਅੰਤਰਰਾਸ਼ਟਰੀ ਸਪੂਤ ਬਣਨ ਨੂੰ ਹੀ ਪਹਿਲ ਦਿੱਤੀ ਅਤੇ ਸਿਆਸੀ ਆਗੂਆਂ ਨੂੰ ਵੀ ਪੰਜਾਬੀ ਦੀ ਸਦਾ ਸਲਾਮਤੀ ਲਈ ਯੋਗਦਾਨ ਪਾਉਣ ਲਈ ਪ੍ਰੇਰਨਾ ਦਿੱਤੀ ।ਤਾੜੀਆਂ ਦੀ ਗੂੰਜ ਤੇ ਚਾਹ ਦੀਆਂ ਚੁਸਕੀਆਂ ਨਾਲ ਇਹ ਰੌਚਿਕ ਸਮਾਗਮ ਯਾਦਗਾਰੀ ਹੋ ਨਿਬੜਿਆ ।ਕੋਵਿਡ ਦੇ ਲੌਕ ਡਾਊਨ ਤੋ ਬਾਅਦ ਹੋਏ ਇਸ ਸਮਾਗਮ ਚਿਰਾਂ ਤੋ ਲੱਗੀਆਂ ਬੰਦਸ਼ਾਂ ਤੋ ਬਾਅਦ ਇਕ ਰਮਣੀਕ ਸ਼ਾਮ ਦਾ ਅਹਿਸਾਸਕਰਵਾਇਆ ਤੇ ਇਸ ਲਈ ਗੁਰਭਜਨ ਗਿੱਲ ਅਤੇ ਇੰਦਰਜੀਤ ਸਿੰਘ ਬੱਲ ਜੀ ਮੁਬਾਰਕਬਾਦ ਦੇ ਹੱਕ ਦਾਰ ਹਨ

Share