“ਗੁਰਬਾਣੀ ਦਰਸ਼ਨ” ਤਿੰਨ ਭਾਸ਼ਾਵਾਂ ਵਿਚ ਰਚਿਤ ਅਤਿਅੰਤ ਨਿਵੇਕਲੀ ਪੁਸਤਕ

314
Share

ਸਰੀ, 12 ਜਨਵਰੀ (ਹਰਦਮ ਮਾਨ/ਪੰਜਾਬ ਮੇਲ)-ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਦੁਆਰਾ ਰਚਿਤ “ਗੁਰਬਾਣੀ ਦਰਸ਼ਨ” ਇਕ ਵੱਡ-ਆਕਾਰੀ ਨਿਵੇਕਲੀ ਪੁਸਤਕ ਹੈ। ਇਸ ਪੁਸਤਕ ਰਾਹੀਂ ਗੁਰਬਾਣੀ ਪ੍ਰਚਾਰ ਵਾਸਤੇਅਜੋਕੇ ਨਵੇਂ ਢੰਗ ਨਾਲ ਸਿੱਖ ਪੰਥ ਵਿਚ ਨਵੀਆਂ ਪੈੜਾਂ ਪਾਉਂਣ ਦਾ ਯਤਨ ਕੀਤਾ ਗਿਆ ਹੈ। ਇਸ ਪੁਸਤਕ ਵਿਚ ਪੰਜਾਬੀਹਿੰਦੀ ਅਤੇ ਅੰਗਰੇਜ਼ੀਤਿੰਨ ਭਾਸ਼ਾਵਾਂ ਵਿਚ ਗੁਰਬਾਣੀ ਦੇ ਅਰਥ ਕਰਨ ਅਤੇ ਪੁਸਤਕ ਨੂੰ ਸੰਪੂਰਨਤਾ ਤੱਕ ਪਹੁੰਚਾਉਣ ਲਈ ਠਾਕੁਰ ਲੀਪ ਸਿੰਘ ਵੱਲੋਂ ਕਈ ਗ੍ਰੰਥਾਂ ਅਤੇ ਵਿਦਵਾਨਾਂ ਦੀ ਮਦਦ ਲਈ ਗਈ ਹੈ।
ਪੁਸਤਕ ਦੀ ਵਿਲੱਖਣਤਾ ਇਸ ਕਰਕੇ ਵੀ ਹੈ ਕਿ ਇਸ ਵਿਚ ਫੋਟੋ ਕਲਾ ਰਾਹੀਂ ਗੁਰਬਾਣੀ ਨੂੰ ਦ੍ਰਿਸ਼ਟੀਮਾਨ ਕਰਨ ਦਾ ਵੱਡਾ ਇਤਿਹਾਸਕ ਅਤੇ ਮਹੱਤਵਪੂਰਨ ਕਾਰਜ ਕੀਤਾ ਗਿਆ ਹੈ। ਇਹ ਪੁਸਤਕ ਵਿਸ਼ਵੀਕਰਨ ਦੀ ਚਮਕ ਤੋਂ ਪ੍ਰਭਾਵਿਤ ਅੱਜ ਦੀ ਪੀੜ੍ਹੀ ਨੂੰ ਫੋਟੋਗ੍ਰਾਫੀ ਕਲਾ ਰਾਹੀਂ ਗੁਰਬਾਣੀ ਅਤੇ ਕੁਦਰਤ ਨਾਲ ਜੋੜਨ ਦਾ ਨਵਾਂ ਨਿਵੇਕਲਾ ਕਾਰਜ ਹੈ। ਪੁਸਤਕ ਨੂੰ ਵਾਚਦਿਆਂ ਇਹ ਤੱਥ ਵੀ ਸਾਹਮਣੇ ਆਉਂਦਾ ਹੈ ਕਿ ਠਾਕੁਰ ਦਲੀਪ ਸਿੰਘ ਤਸਵੀਰਕਸ਼ੀ (ਫੋਟੋਗ੍ਰਾਫੀ) ਦੇ ਹੁਨਰ ਦੀਆਂ ਬਾਰੀਕੀਆਂ ਨੂੰ ਤਲਾਸ਼ਣ/ਤਰਾਸ਼ਣ ਅਤੇ ਪਕੜਣਾ ਬਾਖੂਬੀ ਜਾਣਦੇ ਹਨਜਿਸ ਕਾਰਨ ਉਹ ਕੁਦਰਤ ਦੇ ਜਲਵਿਆਂ ਨੂੰ ਕੈਮਰੇ ਦੀ ਅੱਖ ਤੋਂ ਦੂਰ ਨਹੀਂ ਰਹਿਣ ਦਿੰਦੇ। ਇਸ ਪ੍ਰਕਾਰ ਦੀਇਹ ਇੱਕੋ ਇਕ ਪੁਸਤਕ ਹੈਜਿਸ ਵਿਚ ਬਹੁਤ ਲੰਬੀ ਮਿਹਨਤ ਅਤੇ ਕਲਾ-ਜੁਗਤੀਆਂ ਦੀ ਪੇਸ਼ਕਾਰੀ ਸਾਫ ਝਲਕਦੀ ਹੈ। 
ਫੋਟੋਗ੍ਰਾਫੀ ਰਾਹੀਂ ਗੁਰਬਾਣੀ ਨੂੰ ਦ੍ਰਿਸ਼ਟੀਮਾਨ ਕਰਨਾ ਅਤੇ ਉਸ ਦੀ ਵਿਆਖਿਆ ਕਰਨੀ ਕੋਈ ਸਾਨ ਕੰਮ ਨਹੀਂਪਰ ਠਾਕੁਰ ਦਲੀਪ ਸਿੰਘ ਆਪਣੀ ਤੀਜੇ ਨੇਤਰ ਦੀ ਵਿਲੱਖਣ ਤੱਕਣੀ ਨਾਲ ਕੁਦਰਤ ਦੀਆਂ ਪਰਤਾਂ ਵਿੱਚ ਵਿਚਰਦਿਆਂ ਬ੍ਰਹਿਮੰਡ ਦੇ ਰਹੱਸਾਂ ਤੱਕ ਜਾ ਪਹੁੰਚਦੇ ਹਨ। ਨਿਰਾਕਾਰ ਦੀ ਗੱਲ ਕਰਦਿਆਂ, “ਗੁਰਬਾਣੀ” ਵਿਚ ਸਾਕਾਰ ਦਾ ਵੀ ਵਰਨਣ ਕੀਤਾ ਗਿਆ ਹੈ। ਇਸ ਵਿਚ ਫੋਟੋਗ੍ਰਾਫੀ ਰਾਹੀਂ ਪ੍ਰਭੂ ਦੇ ਦੋਵੇਂ ਤਰ੍ਹਾਂ ਦੇ ਜਲਵਿਆਂ ਦੀ ਅਲੌਕਿਕਤਾ ਨੂੰ ਪ੍ਰਗਟਾਉਣ ਲਈ ਸੰਸਾਰਿਕ ਵਸਤੂਆਂ ਦਾ ਸਹਾਰਾ ਵੀ ਲਿਆ ਗਿਆ ਹੈ। ਇਹ ਵੱਡ-ਆਕਾਰੀ ਸੁਚਿਤਰ ਪੁਸਤਕ ਹਰ ਗੁਰਬਾਣੀ ਪ੍ਰੇਮੀ ਲਈ ਨਾਯਾਬ ਤੋਹਫਾ ਹੈ।


Share