ਗੁਰਦੁਆਰਾ ਸੰਤ ਸਾਗਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ

535
ਗੁਰਦੁਆਰਾ ਸੰਤ ਸਾਗਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨਾਏ ਗਏ ਪ੍ਰਕਾਸ਼ ਦਿਹਾੜੇ ਮੌਕੇ ਹਾਜ਼ਰ ਸੰਗਤ।
Share

ਨਿਊਯਾਰਕ, 9 ਸਤੰਬਰ (ਪੰਜਾਬ ਮੇਲ)-ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸੰਤ ਸਾਗਰ ਵਿਖੇ ਬੜੀ ਸ਼ਰਧਾ-ਭਾਵਨਾ ਨਾਲ 30 ਅਗਸਤ ਨੂੰ ਮਨਾਇਆ ਗਿਆ। ਸਵੇਰੇ 6 ਵਜੇ ਪ੍ਰਭਾਤ ਫੇਰੀ ਨਾਲ ਪ੍ਰੋਗਰਾਮ ਸ਼ੁਰੂ ਹੋਏ (ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੀਮਿਤ), ਜਿਸਦੀ ਸਮਾਪਤੀ ਸਵੇਰੇ 7:30 ਵਜੇ ਹੋਈ। ਇਸ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਭਾਈ ਪ੍ਰਤਾਪ ਸਿੰਘ ਜੀ (ਬੰਬੇ ਵਾਲੇ) ਵੱਲੋਂ ਕੀਤਾ ਗਿਆ। 10 ਵਜੇ ਸਲੋਕ ਮਹਲਾ ਨੌਵਾਂ ਦੇ ਪਾਠ ਉਪਰੰਤ ਸੰਗਤਾਂ ਵਲੋਂ ਘਰੋ-ਘਰੀ ਰੱਖੇ ਸਹਿਜ ਪਾਠਾਂ ਦੇ ਭੋਗ ਪਾਏ ਗਏ ਤੇ ਸਮੂਹਿਕ ਅਰਦਾਸ ਹੋਈ। ਉਪਰੰਤ ਦਿਵਾਨ ਸਜੇ, ਜਿਸ ਵਿਚ ਕਥਾਵਾਚਕ ਭਾਈ ਸੁਰਜੀਤ ਸਿੰਘ ਜ਼ਖਮੀ, ਕੀਰਤਨੀ ਭਾਈ ਸੱਜਣ ਸਿੰਘ (ਸਾਬਕਾ ਹਜ਼ੂਰੀ ਰਾਗੀ ਦਰਬਾਰ ਸਾਹਿਬ) ਤੇ ਭਾਈ ਪ੍ਰਤਾਪ ਸਿੰਘ (ਬੰਬੇ ਵਾਲੇ) ਨੇ ਹਾਜ਼ਰੀ ਭਰੀ। ਇਸ ਮੌਕੇ ਗੰਨੇ ਦੇ ਜੂਸ ਦਾ ਸਟਾਲ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।


Share