ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਤੋਂ ਸਜਿਆ ਸ਼ਾਨਦਾਰ ਅੱਠਵਾਂ ਨਗਰ ਕੀਰਤਨ

213
ਟੌਰੰਗਾ ਸ਼ਹਿਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਦੌਰਾਨ ਪੰਜ ਪਿਆਰੇ, ਧਾਰਮਿਕ ਪੁਸਤਕ ਭੇਟ ਕੀਤੇ ਜਾਣ ਦਾ ਦ੍ਰਿਸ਼।
Share

-ਇਲਾਕਾ ਸੰਗਤ ਦੇ ਵਿਚ ਰਿਹਾ ਭਾਈ ਉਤਸ਼ਾਹ
ਆਕਲੈਂਡ, 10 ਜਨਵਰੀ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਗਰ ਕੀਰਤਨ ਜਾਂ ਅੰਗਰੇਜੀ ਵਿਚ ਕਹਿ ਲਈ ਸਿੱਖ ਪ੍ਰੇਡ ਵਿਦੇਸ਼ਾਂ ਦੇ ਵਿਚ ਸਿੱਖੀ ਦੀ ਝਲਕ ਵਿਖਾਉਣ ਦਾ ਇਕ ਵਧੀਆ ਉਪਰਾਲਾ ਹੈ। ਇਥੋਂ ਲਗਪਗ 200 ਕਿਲੋਮੀਟਰ ਦੂਰ ਬੇਅ ਆਫ ਪਲੈਂਟੀ ਅੱਜ ਉਸ ਵੇਲੇ ਬੇਅ ਸਿੱਖਜ਼ ਆਫ ਪਲੈਂਟੀ ਬਣ ਗਿਆ ਜਦੋਂ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਠਵੇਂ ਨਗਰ ਕੀਰਤਨ ਦੇ ਵਿਚ ਹਜ਼ਾਰਾਂ ਦੀ ਗਿਣਤੀ ਦੇ ਵਿਚ ਸਿੱਖ ਭਾਈਚਾਰੇ ਨੇ ਸ਼ਮੂਲੀਅਤ ਕੀਤੀ।
ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦੀਵਾਨ ਸਜਿਆ ਅਤੇ ਫਿਰ 11.30 ਵਜੇ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ। ਭਾਈ ਮਲਕੀਤ ਸਿੰਘ ਸੁੱਜੋਂ ਵਾਲਿਆਂ ਦੇ ਜੱਥੇ ਨੇ ਗੁਰਬਾਣੀ ਕੀਰਤਨ ਦੇ ਨਾਲ ਪਹਿਲਾਂ ਗੁਰਦੁਆਰਾ ਸਾਹਿਬ ਅਤੇ ਫਿਰ ਨਗਰ ਕੀਰਤਨ ਦੇ ਵਿਚ ਸੰਗਤ ਨੂੰ ਸ਼ਬਦ ਗੁਰਬਾਣੀ ਨਾਲ ਜੋੜਿਆ। ਔਕਲੈਂਡ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਸ. ਕੰਵਲਜੀਤ ਸਿੰਘ ਬਖਸ਼ੀ ਵੀ ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਸਮੂਹ ਸਿੱਖ ਸੰਗਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਵਿਰੋਧੀ ਧਿਰ ਦੀ ਨੇਤਾ ਜੂਠਿਤ ਕੌਲਿਨ ਦਾ ਵਧਾਈ ਸੰਦੇਸ਼ ਵੀ ਸੰਗਤ ਨੂੰ ਦਿੱਤਾ ਅਤੇ ਸਥਾਨਕ ਸਾਂਸਦ ਸ੍ਰੀ ਸਾਇਮਨ ਬਿ੍ਰਜਸ ਦੀ ਤਰਫ ਤੋਂ ਵੀ ਸੰਗਤ ਨੂੰ ਵਧਾਈ ਦਿੱਤੀ।  ਲੇਬਰ ਪਾਰਟੀ ਤੋਂ ਮੰਤਰੀ ਜੈਨ ਟੇਨਿਟੀ, ਟੌਰੰਗਾ ਕੌਂਸਿਲ ਤੋਂ  ਹੈਦੀ ਹੱਗਸ ਅਤੇ ਕੁਝ ਪੁਲਿਸ ਅਧਿਕਾਰੀ ਸਨ। ਭਾਰਤੀ ਹਾਈ ਕਮਿਸ਼ਨ ਤੋਂ ਸ੍ਰੀ ਪਰਮਜੀਤ ਸਿੰਘ ਵੀ ਇਸ ਸਮਾਗਮ ਦੇ ਵਿਚ ਸੰਗਤ ਨੂੰ ਵਧਾਈ ਦੇਣ ਵਾਸਤੇ ਪਹੁੰਚੇ। ਉਨ੍ਹਾਂ ਇਕ ਧਾਰਮਿਕ ਕਿਤਾਬ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਦਿਵਸ ਉਤੇ ਪ੍ਰਕਾਸ਼ਿਤ ਹੋਈ ਸੀ, ਗੁਰਦੁਆਰਾ ਸਾਹਿਬ ਵਾਸਤੇ ਭੇਟ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਤੋਂ ਸ. ਪੂਰਨ ਸਿੰਘ, ਸ. ਗੁਰਪਾਲ ਸਿੰਘ ਸ਼ੇਰਗਿਲ ਅਤੇ ਭਾਈ ਮਲਕੀਤ ਸਿੰਘ ਸੁੱਜੋਂ ਨੇ ਇਹ ਧਾਰਮਿਕ ਪੁਸਤਕ ਹਾਸਿਲ ਕੀਤੀ।
ਨਗਰ ਕੀਰਤਨ ਲਈ ਸੰਗਤ ਵਿਚ ਭਾਰੀ ਉਤਸ਼ਾਹ ਵੇਖਿਆ ਗਿਆ। ਸੰਗਤਾਂ ਲਈ ਰਸਤੇ ਵਿਚ ਡਰਿੰਕਾਂ, ਫਲ ਫਰੂਟ ਦੀ ਸੇਵਾ (ਓਪੋਟਿਕੀ ਸੰਗਤ), ਛਬੀਲਾਂ, ਤੜਕੇ ਵਾਲੇ ਕਾਲੇ ਛੋਲੇ, ਆਈਸਕ੍ਰੀਮ,  ਚੀਜ਼ ਚਿੱਲੀ ਅਤੇ ਹੋਰ ਬਹੁਤ ਕੁਝ ਹਾਜ਼ਿਰ ਸੀ।
ਸਿਰ ’ਤੇ ਬੰਨਣ ਵਾਲੇ ਪਟਕਿਆਂ ਦੀ ਸੇਵਾ (ਟ੍ਰੈਵਲ 360) ਤੋਂ ਸ੍ਰੀ ਅਸ਼ਵਨੀ ਸ਼ਰਮਾ ਹੋਰਾਂ ਕੀਤੀ। ਨਗਰ ਕੀਰਤਨ ਦੀ ਰਹਿਨੁਮਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜਦ ਕਿ ਅਗਵਾਈ ਵਿਚ ਪੰਜ ਨਿਸ਼ਾਨਚੀਆਂ ਅਤੇ ਪੰਜ ਪਿਆਰਿਆਂ ਨੇ ਕੀਤੀ। ਅਕਾਲ ਖਾਲਸਾ ਸਿੱਖ ਮਾਰਸ਼ਲ ਆਟਰਸ ਤੋਂ ਗਤਕੇ ਵਾਲੇ ਸਿੰਘ ਗਤਕੇ ਦੇ ਜੌਹਰ ਵਿਖਾਉਣਗੇ।

ਨਗਰ ਕੀਰਤਨ ਦੀਆਂ ਝਲਕੀਆਂ।


Share