ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ ਬੇ-ਏਰੀਆ ਵਿਖੇ ਸਿੱਖ ਕੋਮ ਦੇ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ ਦੀ 36ਵੀਂ ਬਰਸੀ ਮਨਾਈ ਗਈ

490
Share

ਮਿਲਪੀਟਸ, 5 ਨਵੰਬਰ (ਪੰਜਾਬ ਮੇਲ) – ਇਕ ਨਵੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ ਬੇ-ਏਰੀਆ ਵਿਖੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਿੱਖ ਕੋਮ ਦੇ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ ਦੀ 36ਵੀਂ ਬਰਸੀ ਮਨਾਈ ਗਈ। ਗੁਰੂ ਘਰ ਦੇ ਹਜ਼ੂਰੀ ਜਥੇ ਭਾਈ ਸੁੱਖਦੇਵ ਸਿੰਘ, ਡਾਕਟਰ ਰਵਿੰਦਰ ਸਿੰਘ ਦੇ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ। ਉਥੇ ਡਾਕਟਰ ਪ੍ਰਿਤਪਾਲ ਸਿੰਘ ਕੋਆਰਡੀਨੇਟਰ ਏ.ਜੀ.ਪੀ.ਸੀ., ਭਾਈ ਜਸਵਿੰਦਰ ਸਿੰਘ ਜੰਡੀ ਮੁੱਖ ਸੇਵਾਦਾਰ ਗੁਰੂ ਘਰ ਫਰੀਮਾਂਟ ਅਤੇ ਜਗਜੀਤ ਸਿੰਘ ਕੰਗ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਅਤੇ ਸ਼ਹੀਦਾਂ ਸਿੰਘਾਂ ਵੱਲੋਂ ਕੀਤੀਆਂ ਲਾਸਾਨੀ ਸ਼ਹਾਦਤਾਂ ਨੂੰ ਯਾਦ ਕੀਤਾ। ਅੱਜ ਦੇ ਲੰਗਰਾਂ ਦੀ ਅਤੇ ਪਾਠ ਦੀ ਸੇਵਾ ਭਾਈ ਸੋਦਾਗਰ ਸਿੰਘ ਬੜੈਚ ਪਰਵਾਰ ਵੱਲੋਂ ਆਪਣੀ ਦੋਹਤੀ ਵਿਰਾਸਤ ਕੋਰ ਦੇ ਦੂਸਰੇ ਜਨਮ ਦਿਨ ਦੀ ਖ਼ੁਸ਼ੀ ਵਿੱਚ ਕਰਵਾਈ। ਭਾਈ ਸੁੱਖਦੇਵ ਸਿੰਘ ਨੇ ਬੱਚੀ ਨੂੰ ਗੁਰਦੁਆਰਾ ਸਾਹਿਬ ਵੱਲੋਂ ਗੁਰੂ ਦੀ ਬਖ਼ਸ਼ਿਸ਼ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ।


Share