ਗੁਰਦੁਆਰਾ ਸਾਹਿਬ ਲਵਿੰਗਸਟਨ ਦੇ ਪ੍ਰਧਾਨ ਸ. ਪ੍ਰਗਣ ਸਿੰਘ ਸਮਰਾ ਨਹੀਂ ਰਹੇ

13

ਲਵਿੰਗਸਟਨ, 25 ਜਨਵਰੀ (ਪੰਜਾਬ ਮੇਲ)-ਅਮਰੀਕਾ ਦੇ ਉਘੇ ਸਿੱਖ ਸਮਰਾ ਪਰਿਵਾਰ ਅਤੇ ਢਿੱਲੋਂ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਕਮਿਊਨਟੀ ਦੇ ਉਘੇ ਸਿੱਖ ਆਗੂ, ਸਮਾਜ ਸੇਵਕ ਅਤੇ ਗੁਰਦੁਆਰਾ ਸਾਹਿਬ ਲਵਿੰਗਸਟਨ ਦੇ ਪ੍ਰਧਾਨ ਸ. ਪ੍ਰਗਣ ਸਿੰਘ ਸਮਰਾ 19 ਜਨਵਰੀ, 2023 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦਾ ਪਿਛਲਾ ਪਿੰਡ ਸਮਰਾਮਾ ਹੈ। ਉਹ ਤਕਰੀਬਨ ਪਿਛਲੇ 50 ਕੁ ਸਾਲ ਤੋਂ ਲਵਿੰਗਸਟਨ ਵਿਚ ਹੀ ਰਹਿ ਰਹੇ ਸਨ। ਉਹ ਲਵਿੰਗਸਟਨ ਗੁਰੂ ਘਰ ਪੀਚ ਐਵੇਨਿਊ ਦੇ ਫਾਊਂਡਰ ਸੀ ਅਤੇ ਆਪਣੀ ਸਾਰੀ ਜ਼ਿੰਦਗੀ ਉਸ ਗੁਰੂ ਘਰ ਦੀ ਸੇਵਾ ਕਰਦਿਆਂ ਗੁਜ਼ਾਰੀ। ਉਨ੍ਹਾਂ ਨੇ ਭਾਰਤੀ ਕਮਿਊਨਿਟੀ ਦੀ ਸੇਵਾ ਲਈ ਹਮੇਸ਼ਾ ਵੱਧ-ਚੜ੍ਹ ਕੇ ਹਿੱਸਾ ਪਾਇਆ। ਉਨ੍ਹਾਂ ਨੇ ਵੀਜ਼ਿਆਂ ਲਈ ਵੱਖ-ਵੱਖ ਸ਼ਹਿਰਾਂ ‘ਚ ਕੈਂਪ ਲਗਾਏ। ਕੁਝ ਦਿਨ ਪਹਿਲਾਂ ਉਨ੍ਹਾਂ ਦੀ ਧਰਮ ਸੁਪਤਨੀ ਸਵ. ਰਛਪਾਲ ਕੌਰ ਸਮਰਾ ਇਸ ਸੰਸਾਰ ਨੂੰ ਤਕਰੀਬਨ 94 ਸਾਲ ਦੀ ਉਮਰ ਨੂੰ ਭੋਗਕੇ ਆਪਣਾ ਹਰਿਆ-ਭਰਿਆ ਪਰਿਵਾਰ ਛੱਡ ਗਏ ਸਨ।
ਉਨ੍ਹਾਂ ਦਾ ਅੰਤਿਮ ਸਸਕਾਰ 28 ਜਨਵਰੀ, 2023 ਦਿਨ ਸ਼ਨੀਵਾਰ ਸਵੇਰੇ 10 ਤੋਂ 12 ਵਜੇ Allen Mortuary – 247 N Broadway, Turlock, CA 95380 ਵਿਖੇ ਹੋਵੇਗਾ। ਉਪਰੰਤ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ Sikh Temple Livingston – 2765 Peach Ave, Livingston, CA 95334 ਵਿਖੇ 12 ਤੋਂ 3 ਵਜੇ ਤੱਕ ਹੋਵੇਗੀ।
ਸਮੂਹ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਖੇਡ ਕਲੱਬਾਂ, ਜਥੇਬੰਦੀਆਂ, ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਅਮਰੀਕਾ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਐੱਨ.ਆਰ.ਆਈ. ਸਭਾ ਅਮਰੀਕਾ ਅਤੇ ਐੱਨ.ਆਰ.ਆਈ. ਸਭਾ ਇੰਡੀਆ ਨੇ ਜਿਥੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ, ਉਥੇ ਵਾਹਿਗੁਰੂ ਜੀ ਦੇ ਚਰਨਾਂ ‘ਚ ਅਰਦਾਸ ਕੀਤੀ ਹੈ ਕਿ ਇਸ ਮਹਾਨ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅਤੇ ਹੋਰ ਜਾਣਕਾਰੀ ਲਈ ਸ. ਬਲਦੇਵ ਸਿੰਘ ਸਮਰਾ (209) 485-2298, ਸ. ਗੁਰਬਖਸ਼ ਸਿੰਘ ਸਮਰਾ (209) 485-1785 ਅਤੇ ਸ. ਉਂਕਾਰ ਸਿੰਘ ਢਿੱਲੋਂ ਤੇ ਬੀਬੀ ਸੁਖਵਿੰਦਰ ਕੌਰ ਢਿੱਲੋਂ ਨਾਲ (209) 535-3429 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।