ਗੁਰਦੁਆਰਾ ਸਾਹਿਬ ਰੀਨੋ ਦੀ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ

200
Share

ਰੀਨੋ, 26 ਜਨਵਰੀ (ਪੰਜਾਬ ਮੇਲ)- ਬੀਤੇ ਦਿਨੀਂ ਨਵਾਡਾ ਸਟੇਟ ਦੇ ‘‘ਰੀਨੋ’’ ਸ਼ਹਿਰ ਵਿਚ ਸਿੱਖ ਸੁਸਾਇਟੀ ਗੁਰਦੁਆਰਾ ਸਾਹਿਬ ਨਾਰਦਨ ਨਵਾਡਾ ‘‘ਰੀਨੋ’’ ਵਿਖੇ ਸਮੂਹ ਸਿੱਖ ਸੰਗਤਾਂ ਦਾ ਇਕੱਠ ਹੋਇਆ, ਜਿਸ ਵਿਚ¿; ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਹੋਈ। ਜਿਸ ਵਿਚ ਮਨਜੀਤ ਸਿੰਘ ਸਾਹੀ ਜੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਉਨ੍ਹਾਂ ਨਾਲ ਸ. ਜਸਵਿੰਦਰ ਸਿੰਘ ਉਪ ਪ੍ਰਧਾਨ, ਕੁਲਦੀਪ ਸਿੰਘ ਘੁੰਮਣ ਸੈਕਟਰੀ, ਚੰਚਲ ਸਿੰਘ ਕੰਗ ਜੁਆਇੰਟ ਸੈਕਟਰੀ, ਨਛੱਤਰ ਸਿੰਘ ਖਜ਼ਾਨਚੀ, ਤਰਸੇਮ ਸਿੰਘ ਉੱਪ ਖਜ਼ਾਨਚੀ, ਸ. ਕੁਲਵੰਤ ਸਿੰਘ ਜੌਹਲ ਡਾਇਰੈਕਟਰ, ਸਤਨਾਮ ਸਿੰਘ, ਦਿਲਬਾਗ ਸਿੰਘ, ਦਵਿੰਦਰ ਸਿੰਘ ਅਤੇ ਅਰਜਨ ਸਿੰਘ ਨੂੰ ਮੈਂਬਰ ਥਾਪਿਆ ਗਿਆ। ਸਮੂਹ ਸਾਧ ਸੰਗਤਾਂ ਨੇ ਸੇਵਾਮੁਕਤ ਹੋਏ ਅਹੁਦੇਦਾਰਾਂ ਨੂੰ ਸਤਿਕਾਰ ਸਹਿਤ ਵਿਦਾਈ ਦਿੱਤੀ। ਉਨ੍ਹਾਂ ਦਾ ਆਪਣੇ ਸੇਵਾਕਾਲ ਦੌਰਾਨ ਕੀਤੀਆਂ ਸੇਵਾਵਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਵਿਚ ਸ. ਗੁਰਵਿੰਦਰ ਸਿੰਘ ਬਾਜਵਾ, ਕੁਲਵੰਤ ਸਿੰਘ ਮੰਡ ਦੋਵੇਂ ਸਾਬਕਾ ਪ੍ਰਧਾਨ, ਸ. ਨਵਜੀਤ ਸਿੰਘ ਸੈਕਟਰੀ ਅਤੇ ਸ. ਮੇਜਰ ਸਿੰਘ ਸੇਵਾਮੁਕਤ ਕੈਸ਼ੀਅਰ ਸਨ। ਇਸ ਮੌਕੇ ਸਭ ਸੱਜਣਾਂ ਨੇ ਨਵੀਂ ਥਾਪੀ ਕਮੇਟੀ ਨੂੰ ਆਸੀਸਾਂ, ਸ਼ੁੱਭਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ, ਉਥੇ ਹੀ ਨਵੀਂ ਥਾਪੀ ਕਮੇਟੀ ਨੇ ਗੁਰੂ ਪਾਤਸ਼ਾਹ ਅਤੇ ਸਾਧ ਸੰਗਤ ਦਾ ਸ਼ੁਕਰਾਨਾ ਕੀਤਾ ਅਤੇ ਆਪਣੇ ਆਪ ਨੂੰ ਮਿਲੀ ਸੇਵਾ ਨੂੰ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਕੀਤਾ। ਯਾਦ ਰਹੇ ਕਿ ਮਿੱਠ ਬੋਲੜੇ, ਸ਼ਾਂਤ ਸੁਭਾਅ ਦੇ ਮਾਲਕ ਅਤੇ ਗੁਰੂਘਰ ਨੂੰ ਪੂਰਨ ਤੌਰ ’ਤੇ ਪ੍ਰਨਾਏ ਹੋਏ ਮਨਜੀਤ ਸਿੰਘ ਸਾਹੀ (ਨਵ ਨਿਯੁਕਤ ਪ੍ਰਧਾਨ) ਰੀਨੋ ਵਿਚ ਕਾਮਯਾਬ ਕਾਰੋਬਾਰੀ ਹਨ ਅਤੇ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਵਿਚ ਸਥਿਤ ਪਿੰਡ ਤਲਵਾੜਾ ਦੇ ਜੰਮਪਲ ਹਨ ਅਤੇ ਤਕਰੀਬਨ ਤਿੰਨ ਦਹਾਕਿਆਂ ਤੋਂ ਅਮਰੀਕਾ ਵੱਸੇ ਹੋਏ ਹਨ। ਇਨ੍ਹਾਂ ਦੇ ਭਰਾ ਗੁਰਮੇਜ ਸਿੰਘ ਲੰਮੇ ਸਮੇਂ ਤੋਂ ਤਲਵਾੜਾ ਪਿੰਡ ਦੇ ਸਰਪੰਚ ਚਲੇ ਆ ਰਹੇ ਹਨ। ਇੱਕ ਭਰਾ ਗੁਰਚਰਨ ਸਿੰਘ ਕਿਰਸਾਨੀ ਕਰਦੇ ਹਨ ਅਤੇ ਕੁਲਦੀਪ ਸਿੰਘ ਕੈਨੇਡਾ ਵਿਚ ਸਫਲ ਕਾਰੋਬਾਰੀ ਹਨ।

Share