ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਵਿਖੇ ਕੋਵਿਡ-19 ਵੈਕਸੀਨ ਕੈਂਪ ਆਯੋਜਿਤ

355
Share

ਸੈਕਰਾਮੈਂਟੋ, 2 ਜੂਨ (ਪੰਜਾਬ ਮੇਲ)- ਅਮਰੀਕਾ ਵਿਚ ਕੋਵਿਡ-19 ਦੀ ਵੈਕਸੀਨ ਸਥਾਨਕ ਵਸਨੀਕਾਂ ਨੂੰ ਜੰਗੀ ਪੱਧਰ ’ਤੇ ਲਗਵਾਈ ਜਾ ਰਹੀ ਹੈ। ਇਸੇ ਲੜੀ ਤਹਿਤ ਗੁਰਦੁਆਰਾ ਸਾਹਿਬ, ਬਰਾਡਸ਼ਾਹ ਰੋਡ, ਸੈਕਰਾਮੈਂਟੋ ਵਿਖੇ ਵੀ ਇਕ ਵੈਕਸੀਨ ਕੈਂਪ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਨਾਲ 8 ਵੱਲੋਂ ਲਗਾਏ ਇਸ ਵੈਕਸੀਨ ਕੈਂਪ ਵਿਚ ਸੰਗਤਾਂ ਨੇ ਭਾਰੀ ਗਿਣਤੀ ਵਿਚ ਉਤਸ਼ਾਹ ਦਿਖਾਇਆ। ਇਸ ਸੰਸਥਾ ਵੱਲੋਂ ਰਜਿੰਦਰ ਸਿੰਘ ਟਾਂਡਾ ਅਤੇ ਕੁਲਦੀਪ ਸਿੰਘ ਕੰਗ ਨੇ ਆਪਣੀ ਸੇਵਾ ਬਾਖੂਬੀ ਨਿਭਾਈ।¿;
ਫਾਇਜ਼ਰ ਕੰਪਨੀ ਦੀ ਵੈਕਸੀਨ ਲਾਉਣ ਲਈ ਪੂਰਾ ਸਟਾਫ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਹੋਇਆ ਸੀ। ਕੈਂਪ ਦੌਰਾਨ 12 ਸਾਲ ਤੋਂ ਉਪਰ ਉਮਰ ਦੇ ਹਰ ਵਰਗ ਨੂੰ ਵੈਕਸੀਨ ਲਗਾਈ ਗਈ। ਗੁਰਦੁਆਰਾ ਸਾਹਿਬ ਵਿਚ ਆਯੋਜਿਤ ਇਸ ਵੈਕਸੀਨ ਕੈਂਪ ਵਿਚ ਸਿੱਖ ਭਾਈਚਾਰੇ ਤੋਂ ਇਲਾਵਾ ਅਮਰੀਕਾ ਦੇ ਵੱਖ-ਵੱਖ ਵਰਗਾਂ ਦੇ ਲੋਕ ਵੀ ਵਿਸ਼ੇਸ਼ ਤੌਰ ’ਤੇ ਵੈਕਸੀਨ ਲਗਵਾਉਣ ਲਈ ਇਥੇ ਪਹੁੰਚੇ।
8 ਹੁਣ ਤੱਕ 30 ਹਜ਼ਾਰ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਵਾਉਣ ਵਿਚ ਮਦਦ ਕਰ ਚੁੱਕੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦਾ ਟੀਚਾ ਹੈ ਕਿ 4 ਜੁਲਾਈ ਤੋਂ ਪਹਿਲਾਂ-ਪਹਿਲਾਂ ਲੋਕ ਇਹ ਵੈਕਸੀਨ ਲਗਵਾ ਲੈਣ, ਤਾਂਕਿ ਇਸ ਮਹਾਂਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ।

Share