ਗੁਰਦੁਆਰਾ ਬਰਾਡਸ਼ਾਅ ਰੋਡ, ਸੈਕਰਾਮੈਂਟੋ ਵਿਖੇ ਘੱਲੂਘਾਰਾ ਦਿਵਸ ਮਨਾਇਆ¿;

71
ਗੁਰਦੁਆਰਾ ਸਾਹਿਬ ’ਚ ਹੋਏ ਸ਼ਹੀਦੀ ਸਮਾਗਮ ਮੌਕੇ ਹਾਜ਼ਰ ਸ਼ਖਸੀਅਤਾਂ।
Share

ਸੈਕਰਾਮੈਂਟੋ, 9 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਗੁਰਦੁਆਰਾ ਬਰਾਡਸਾਅ ਰੋਡ, ਸੈਕਰਾਮੈਂਟੋ ਵਿਖੇ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਦੌਰਾਨ ਗੁਰਦੁਆਰਾ ਦੀ ਸੰਗਤ ਤੇ ਟਰੱਕ ਡਰਾਈਵਰ ਭਰਾਵਾਂ ਵਲੋਂ ਅਖੰਡ ਪਾਠ ਦੇ ਭੋਗ ਪੁਆਏ ਗਏ ਤੇ ਮੌਕੇ ’ਤੇ 10 ਹਜ਼ਾਰ ਡਾਲਰ ਤੋਂ ਉੱਪਰ ਇਕੱਠਾ ਕਰਕੇ ਗੁਰੂ ਘਰ ਦੀ ਬਣ ਰਹੀ ਆਲੀਸ਼ਾਨ ਇਮਾਰਤ ਲਈ ਦਾਨ ਕੀਤੇ ਗਏ। ਇਸ ਮੌਕੇ ਕੀਰਤਨੀਏ ਭਾਈ ਆਤਮਜੋਤ ਸਿੰਘ ਦੇ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ ਤੇ ਕਥਾਵਾਚਕ ਭਾਈ ਹਰਮਨਪ੍ਰੀਤ ਸਿੰਘ ਵਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਤੋਂ ਗੁਰਦੁਆਰਾ ਸਾਹਿਬ ਦੀ ਬਣ ਰਹੀ ਇਮਾਰਤ ਲਗਪਗ ਪੂਰੀ ਹੋ ਚੁੱਕੀ ਤੇ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਤੇ ਇਸ ਬਣੇ ਆਲੀਸ਼ਾਨ ਗੁਰਦੁਆਰਾ ਸਾਹਿਬ ਦਾ ਨਾਂਅ ਉੱਤਰੀ ਅਮਰੀਕਾ ਦੇ ਖ਼ੂਬਸੂਰਤ ਗੁਰਦੁਆਰਿਆਂ ਦੇ ’ਚ ਸ਼ੁਮਾਰ ਹੋਵੇਗਾ। ਇਸ ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਨੇ ਨਵੀਂ ਬਣੀ ਗੁਰਦੁਆਰਾ ਸਾਹਿਬ ਇਮਾਰਤ ’ਚ ਸੰਗਤ ਵਲੋਂ ਪਾਏ ਯੋਗਦਾਨ ਬਦਲੇ ਧੰਨਵਾਦ ਕੀਤਾ ਤੇ ਜਲਦੀ ਹੀ ਇਹ ਨਵਾਂ ਗੁਰੂ ਘਰ ਸੰਗਤ ਨੂੰ ਸਮਰਪਿਤ ਹੋਵੇਗਾ।

Share