ਗੁਰਦੁਆਰਾ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋਂ ਤਿੰਨ ਰੋਜ਼ਾ ਗੁਰਮਤ ਕੈਂਪ ਸੁੱਖ-ਸ਼ਾਂਤੀ ਨਾਲ ਨੇਪਰੇ ਚੜ੍ਹਿਆ

155
Share

ਫਰਿਜ਼ਨੋ, 26 ਜੁਲਾਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਸਥਾਨਕ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦੀ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਸਾਲਾਨਾ ਗੁਰਮਤ ਕੈਂਪ ਸੁੱਖ ਸ਼ਾਂਤੀ ਨਾਲ ਨੇਪਰੇ ਚੜ੍ਹਿਆ। ਇਸ ਕੈਂਪ ਵਿਚ ਦੂਰ-ਦੁਰਾਡੇ ਦੇ ਸ਼ਹਿਰਾਂ ਤੋਂ ਆਏ ਨੌਜਵਾਨ ਮੁੰਡੇ-ਕੁੜੀਆਂ ਨੇ ਭਾਗ ਲਿਆ। ਇਸ ਕੈਂਪ ਵਿਚ ਵੱਡੀ ਪੱਧਰ ’ਤੇ ਬੱਚਿਆਂ ਨੇ ਸ਼ਿਰਕਤ ਕਰਕੇ ਇਸ ਕੈਂਪ ਨੂੰ ਯਾਦਗਾਰੀ ਬਣਾਇਆ। ਇਸ ਕੈਂਪ ਦੌਰਾਨ ਤੀਰ ਅੰਦਾਜ਼ੀ, ਘੋੜਸਵਾਰੀ, ਗੱਤਕਾ ਅਤੇ ਹੋਰ ਰਵਾਇਤੀ ਖੇਡਾਂ ਵਿਚ ਚੋਬਰਾਂ, ਮੁਟਿਆਰਾਂ ਅਤੇ ਬੱਚਿਆਂ ਨੇ ਆਪਣੇ ਜੌਹਰ ਵਿਖਾਏ। ਇਸ ਦੌਰਾਨ ਗੁਰਬਾਣੀ ਅਤੇ ਕੀਰਤਨ ਮੁਕਾਬਲੇ ਵੀ ਕਰਵਾਏ ਗਏ। ਜੇਤੂ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਐਤਵਾਰ ਦੇ ਖਚਾਖਚ ਭਰੇ ਦੀਵਾਨ ਹਾਲ ਵਿਚ ਕੀਰਤਨ ਅਤੇ ਗੁਰਮੀਤ ਵਿਚਾਰਾਂ ਹੋਈਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ। ਅਖੀਰ ਗੱਤਕੇ ਦੇ ਜੌਹਰ ਵਿਖਾਉਂਦੇ ਨੌਜਵਾਨ, ਨਗਾਰੇ ਦੀ ਚੋਟ ਤੇ ਗੂੰਜਦੇ ਖਾਲਸਾਈ ਨਾਹਰਿਆਂ ਨਾਲ ਇਹ ਕੈਂਪ ਸੁੱਖ-ਸ਼ਾਂਤੀ ਨਾਲ ਸੰਪੰਨ ਹੋਇਆ।

Share