ਗੁਰਦੁਆਰਾ ਗ੍ਰੇਟਰ ਕੈਲਾਸ਼ ਵਿਖੇ ਆਕਸੀਜਨ ਲੰਗਰ ਦੀ ਹੋਈ ਸ਼ੁਰੂਆਤ

139
Share

ਸਾਡੀ ਕੋਸ਼ਿਸ਼ ਹੈ ਕਿ ਆਕਸੀਜਨ ਦੀ ਕਮੀ ਨਾਲ ਕਿਸੇ ਦਾ ਸਾਹ ਨਾ ਘੁੱਟੇ : ਜੀਕੇ
ਨਵੀਂ ਦਿੱਲੀ, 29 ਅਪ੍ਰੈਲ (ਪੰਜਾਬ ਮੇਲ)- ਗੁਰਦਵਾਰਾ ਸਿੰਘ ਸਭਾ, ਗ੍ਰੇਟਰ ਕੈਲਾਸ਼ ਪਾਰਟ 1 (ਪਹਾੜੀ ਵਾਲਾ)  ਦੀ ਪ੍ਰਬੰਧਕ ਕਮੇਟੀ ਵੱਲੋਂ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ  ਜੀਕੇ ਦੇ ਸਹਿਯੋਗ ਨਾਲ ਕੋਵਿਡ ਮਰੀਜ਼ਾ ਲਈ ਆਕਸੀਜਨ ਲੰਗਰ ਦੀ ਸ਼ੁਰੂਆਤ ਆਕਸੀਜਨ ਸਿਲੈਂਡਰ ਦੀ ਰਿਫਿਲਿੰਗ ਦੇ ਮਾਧਿਅਮ ਨਾਲ ਕੀਤੀ ਗਈ। ਦੱਖਣੀ ਦਿੱਲੀ ਦੇ ਸੈਂਕੜੇ ਕੋਵਿਡ ਮਰੀਜ਼ਾ ਦੇ ਘਰ-ਘਰ ਤੱਕ ਪਿਛਲੇ ਕਈ ਦਿਨਾਂ ਤੋਂ ਲੰਗਰ ਭੇਜ ਰਹੀ ਗੁਰਦਵਾਰਾ ਸਿੰਘ ਸਭਾ, ਗ੍ਰੇਟਰ ਕੈਲਾਸ਼ ਪਾਰਟ 1 (ਪਹਾੜੀ ਵਾਲਾ)  ਦੀ ਕਮੇਟੀ ਨੇ ਆਕਸੀਜਨ ਦੀ ਕਮੀ ਨਾਲ ਤੜਫ਼ ਰਹੇ ਮਰੀਜ਼ਾ ਲਈ ਇਹ ਵਿਵਸਥਾ ਵਿਸ਼ੇਸ਼ ਤੌਰ ਉੱਤੇ ਸ਼ੁਰੂ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀਕੇ ਨੇ ਦੱਸਿਆ ਕਿ ਲੋਕ ਇੱਕ-ਇੱਕ ਪਾਉਂਡ ਆਕਸੀਜਨ ਲਈ ਤੜਫ਼ ਰਹੇ ਹਨ, ਇਸ‌ ਲਈ ਸਾਡੀ ਕਮੇਟੀ ਨੇ ਫ਼ੈਸਲਾ ਕੀਤਾ ਹੈਂ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਸਾਰਿਆਂ ਦੀ ਮਦਦ ਕਰਾਂਗੇ। ਇਸ ਲਈ ‘ਪਾਈਪ ਲਾਈਨ’ ਨੂੰ ‘ਲਾਈਫ਼ ਲਾਈਨ’ ਬਣਾਉਣ ਦਾ ਟੀਚਾ ਲੈ ਕੇ ਆਕਸੀਜਨ ਲੰਗਰ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂਕਿ ਆਕਸੀਜਨ ਦੇ ਛੋਟੇ ਸਿਲ਼ਂਡਰਾਂ ਨੂੰ ਭਰਵਾਉਣ ਲਈ ਮਹਾਂਮਾਰੀ ਵਿੱਚ ਹੋ ਰਹੀ ਮਾਰਾਮਾਰੀ ਅਤੇ ਕਾਲਾਬਾਜ਼ਾਰੀ ਤੋਂ ਆਮ ਆਦਮੀ ਨੂੰ ਰਾਹਤ ਮਿਲ ਸਕੇ।
ਜੀਕੇ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਆਕਸੀਜਨ ਦੀ ਕਮੀ ਨਾਲ ਕਿਸੇ ਦਾ ਸਾਹ ਨਾ ਘੁੱਟੇ, ਇਸ ਲਈ ਲਾਈਨਾਂ ਵਿੱਚ ਲੱਗ ਕੇ ਸਾਡੀ ਟੀਮਾਂ ਦਿਨ-ਰਾਤ ਇੱਕ ਕਰ ਕੇ ਵੱਡੇ ਸਿਲੈਂਡਰ ਭਰਵਾ ਕਰ ਕੇ ਲਿਆਉਣ ਉੱਤੇ ਲੱਗੀਆਂ ਹੋਈਆਂ ਹਨ। ਤਾਂਕਿ ਜ਼ਰੂਰਤਮੰਦਾਂ ਤੱਕ ਆਕਸੀਜਨ ਪਹੁੰਚ ਸਕੇ। ਲੋਕਾਂ ਦੇ ਜੀਵਨ ਨੂੰ ਬਚਾਉਣ ਲਈ ਗੁਰੂ ਨਾਨਕ ਦੇ ਘਰ ਤੋਂ ਇਸ‌ ਲਈ ਹੀ ਵੱਡੀ ਸੇਵਾ ਹੋ ਰਹੀ ਹੈ। ਜੀਕੇ ਨੇ ਜਨਤਾ ਵਿੱਚ ਸਰਕਾਰਾਂ ਦੀ ਨੁਕਤਾਚੀਨੀ ਕਰਨ ਦੇ ਚੱਲ ਰਹੇ ਚਲਨ ਨੂੰ ਰੋਕਣ ਦੀ ਸਲਾਹ ਦਿੰਦੇ ਹੋਏ ਸਾਰੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੂੰ ਮਹਾਂਮਾਰੀ ਵਿੱਚ ਜਨਤਾ ਦੀ ਸੇਵਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।

Share