ਗੁਰਦਾਸਪੁਰ ਵਿਖੇ ਦੀਵਾਲੀ ਮੌਕੇ ਫਰਨੀਚਰ ਦੀ ਹੌਲਸੇਲ ਦੁਕਾਨ ‘ਤੇ ਲੱਗੀ ਭਿਆਨਕ ਅੱਗ

470
Share

ਗੁਰਦਾਸਪੁਰ, 14 ਨਵੰਬਰ (ਪੰਜਾਬ ਮੇਲ)- ਗੁਰਦਾਸਪੁਰ ਵਿਖੇ ਬਲਾਕ ਧਾਰੀਵਾਲ ਅਧੀਨ ਪੈਂਦੇ ਪਿੰਡ ਡਡਵਾਂ ਜੀ.ਟੀ. ਰੋਡ ‘ਤੇ ਸਥਿਤ ਫਰਨੀਟਰ ਦੀ ਮਹਾਜਨ ਹੌਲਸੇਲ ਦੀ ਦੁਕਾਨ ‘ਤੇ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਭਿਆਨਕ ਅੱਗ ਲੱਗਣ ਨਾਲ ਵੱਡੀ ਗਿਣਤੀ ‘ਚ ਫਰਨੀਚਰ ਨਾਲ ਸਬੰਧਤ ਗੱਦਿਆਂ ਸਮੇਤ ਹੋਰ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਜਿਵੇਂ ਹੀ ਅੱਗ ਲੱਗਣ ਦੀ ਘਟਨਾ ਬਾਰੇ ਲੋਕਾਂ ਨੂੰ ਜਾਣਕਾਰੀ ਮਿਲੀ, ਤਾਂ ਤੁਰੰਤ ਇਸ ਦੀ ਸੂਚਨਾ ਧਾਲੀਵਾਲ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਸੀ। ਮੌਕੇ ‘ਤੇ ਅੱਗ ਬੁਝਾਉਣ ਵਾਲੀਆਂ 4 ਗੱਡੀਆਂ ਪਹੁੰਚ ਚੁੱਕੀਆਂ ਹਨ, ਜਿਨ੍ਹਾਂ ਰਾਹੀਂ ਅੱਗ ‘ਤੇ ਕਾਬੂ ਪਾਇਆ ਗਿਆ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਮਹਾਜਨਾਂ ਦੀ ਹੋਲ ਸੇਲ ਦੀ ਦੁਕਾਨ ਦੇ ਮਾਲਕ ਮਨੋਜ ਕੁਮਾਰ ਮਹਾਜਨ ਪੁੱਤਰ ਮਹਿੰਦਰ ਮਹਾਜਨ, ਅਪਣੀ ਦੁਕਾਨ ‘ਚੋਂ ਪਾਠ ਪੂਜਾ ਕਰਕੇ ਬਾਹਰ ਆ ਗਏ ਤਾਂ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਅਪਣੀ ਦੁਕਾਨ ‘ਚੋਂ ਧੂੰਆਂ ਉੱਠਦਾ ਨਜ਼ਰ ਆਇਆ। ਜਦੋਂ ਉਨ੍ਹਾਂ ਵੱਲੋਂ ਅਤੇ ਹੋਰ ਲੋਕਾਂ ਵੱਲੋਂ ਵੇਖਿਆ ਗਿਆ ਤਾਂ ਉਦੋਂ ਤੱਕ ਅੱਗ ਦੁਕਾਨ ਦੇ ਅੰਦਰ ਲੱਗੇ ਸਾਮਾਨ ਨੂੰ ਪੈ ਚੁੱਕੀ ਸੀ ਅਤੇ ਭਿਆਨਕ ਰੂਪ ਧਾਰ ਚੁੱਕੀ ਸੀ।
ਫ਼ਿਲਹਾਲ ਅਜੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸੁਚਣਾ ਮਿਲਦੇ ਹੀ ਥਾਣਾ ਇੰਚਾਰਜ ਐੱਸ.ਐੱਚ.ਓ. ਮਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ।


Share