ਗੁਰਚਰਨ ਸਿੰਘ ਖੱਖ ਵੱਲੋਂ ਸੁਖ ਧਾਲੀਵਾਲ ਦਾ ਸਮੱਰਥਨ

1268
Share

ਸਰੀ, 7 ਸਤੰਬਰ (ਹਰਦਮ ਮਾਨ/ਪੰਜਾਬ ਮੇਲ)-ਜਥੇਦਾਰ ਗੁਰਚਰਨ ਸਿੰਘ ਖੱਖ ਨੇ ਸੁਖ ਧਾਲੀਵਾਲ ਦੀ ਚੋਣ ਮੁਹਿੰਮ ਵਿਚ ਸ਼ਾਮਿਲ ਹੁੰਦਿਆਂ ਸੁਖ ਧਾਲੀਵਾਲ ਸਰੀ ਨਿਊਟਨ ਹਲਕੇ ਦੇ ਹਰਮਨ ਪਿਆਰੇ ਅਤੇ ਮਿਲਣਸਾਰ ਆਗੂ ਹਨ। ਉਹ ਹਲਕੇ ਦੇ ਸਰਬਪੱਖੀ ਵਿਕਾਸ ਤੇ ਬੇਹਤਰੀ ਲਈ ਯਤਨਸ਼ੀਲ ਰਹਿੰਦੇ ਹਨ ਅਤੇ ਲੋਕਾਂ ਦੇ ਹਰ ਦੁੱਖ ਸੁੱਖ ਵਿਚ ਸ਼ਾਮਿਲ ਹੁੰਦੇ ਹਨ। ਉਨ੍ਹਾਂ ਦੀ ਆਮ ਲੋਕਾਂ ਪ੍ਰਤੀ ਪਹੁੰਚ ਸਦਕਾ ਹੀ ਸਰੀ-ਨਿਊਟਨ ਦੇ ਲੋਕ ਪਿਛਲੇ ਲੰਮੇਂ ਸਮੇਂ ਤੋਂ ਉਨ੍ਹਾਂ ਦੀ ਅਗਵਾਈ ਵਿਚ ਭਰੋਸਾ ਪ੍ਰਗਟਾਉਂਦੇ ਆ ਰਹੇ ਹਨ ਅਤੇ ਇਹਨਾਂ ਚੋਣਾਂ ਵਿਚ ਵੀ ਭਰਵਾਂ ਸਮਰਥਨ ਦੇ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਗੁਰਿੰਦਰ ਸਿੰਘ ਕਾਹਲੋਂ, ਬਿੱਲਾ ਗਿੱਲ, ਵਰਿੰਦਰ ਸਿੰਘ ਸਹੋਤਾ, ਪਰਮਜੀਤ ਸਿੰਘ ਲੌਂਗੀਆ, ਅਮਰੀਕ ਸਿੰਘ ਬਾਸੀ ਤੇ ਹੋਰ ਕਈ ਸਹਿਯੋਗੀ ਮੌਜੂਦ ਸਨ।


Share