ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਹੋਏ ਕਰੋਨਾ ਪੀੜਤ

367
Share

ਅਹਿਮਦਾਬਾਦ, 15 ਫਰਵਰੀ (ਪੰਜਾਬ ਮੇਲ)- ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਨੂੰ ਸੋਮਵਾਰ ਨੂੰ ਕਰੋਨਾ ਦੀ ਲਾਗ ਲੱਗਣ ਦਾ ਪਤਾ ਚਲਿਆ ਹੈ। ਉਨ੍ਹਾਂ ਨੂੰ ਇਕ ਰੈਲੀ ਵਿਚ ਬੇਹੋਸ਼ ਹੋਣ ਬਾਅਦ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਐਤਵਾਰ ਨੂੰ ਰੁਪਾਨੀ ਵੜੋਦਰਾ ਵਿਚ ਨਿਗਮ ਚੋਣਾਂ ਲਈ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੰਚ ’ਤੇ ਬੇਸੁਰਤ ਹੋ ਗਏ ਸਨ। ਉਨ੍ਹਾਂ ਨੂੰ ਜਹਾਜ਼ ਰਾਹੀਂ ਅਹਿਮਦਾਬਾਦ ਲਿਆਇਆ ਗਿਆ ਸੀ। ਹਸਪਤਾਲ ਵੱਲੋਂ ਜਾਰੀ ਬੁਲੇਟਿਨ ਅਨੁਸਾਰ ਰੁਪਾਨੀ ਦੇ ਨਮੂਨੇ ਐਤਵਾਰ ਰਾਤ ਨੂੰ ਲਏ ਗਏ ਸਨ ਅਤੇ ਆਰ.ਟੀ.-ਪੀ.ਸੀ.ਆਰ. ਜਾਂਚ ਲਈ ਭੇਜੇ ਗਏ ਸਨ। ਜਾਂਚ ਰਿਪੋਰਟ ਵਿਚ ਮੁੱਖ ਮੰਤਰੀ ਨੂੰ ਕਰੋਨਾ ਦੀ ਲਾਗ ਲੱਗਣ ਦੀ ਪੁਸ਼ਟੀ ਹੋਈ ਹੈ।

Share