ਗੁਜਰਾਤ ਦੇ ਜਾਮਨਗਰ ’ਚ ਜ਼ਿੰਬਾਬਵੇ ਤੋਂ ਪਰਤਿਆ ਬਜ਼ੁਰਗ ਓਮੀਕਰੋਨ ਤੋਂ ਪੀੜਤ

204
Share

ਅਹਿਮਦਾਬਾਦ, 4 ਦਸੰਬਰ (ਪੰਜਾਬ ਮੇਲ)- ਗੁਜਰਾਤ ਦੇ ਜਾਮਨਗਰ ਸ਼ਹਿਰ ’ਚ ਜ਼ਿੰਬਾਬਵੇ ਤੋਂ ਪਰਤਿਆ 72 ਸਾਲਾਂ ਦਾ ਬਜ਼ੁਰਗ ਓਮੀਕਰੋਨ ਤੋਂ ਪੀੜਤ ਪਾਇਆ ਗਿਆ ਹੈ। ਸਿਹਤ ਵਿਭਾਗ ਅਨੁਸਾਰ ਇਹ ਬਜ਼ੁਰਗ ਵਿਅਕਤੀ ਵੀਰਵਾਰ ਨੂੰ ਕਰੋਨਾ ਪੀੜਤ ਪਾਇਆ ਗਿਆ ਸੀ ਤੇ ਲੈਬਾਰਟਰੀ ਵਿਚ ਜਾਂਚ ਲਈ ਭੇਜੇ ਗਏ ਉਸ ਦੇ ਸੈਂਪਲਾਂ ਤੋਂ ਪਤਾ ਲੱਗਾ ਹੈ ਕਿ ਉਹ ਕਰੋਨਾ ਦੇ ਸਰੂਪ ਓਮੀਕਰੋਨ ਤੋਂ ਪੀੜਤ ਹੈ। ਗੁਜਰਾਤ ਦੇ ਸਿਹਤ ਕਮਿਸ਼ਨਰ ਜੈ ਪ੍ਰਕਾਸ਼ ਸ਼ਿਵਹਰੇ ਨੇ ਬਜ਼ੁਰਗ ਦੇ ਓਮੀਕਰੋਨ ਪੀੜਤ ਹੋਣ ਦੀ ਪੁਸ਼ਟੀ ਕੀਤੀ ਹੈ।

Share