ਗੁਆਂਢੀਆਂ ਨੂੰ ਰਾਸ ਨਹੀਂ ਆ ਰਿਹੈ ਟਰੰਪ ਦਾ ਫਲੋਰਿਡਾ ਦੇ ਆਲੀਸ਼ਾਨ ਰਿਜ਼ੌਰਟ ਵਿਚ ਰਹਿਣਾ

478
Share

ਫਲੋਰਿਡਾ, 30 ਜਨਵਰੀ (ਪੰਜਾਬ ਮੇਲ)-  ਵਾਈਟ ਹਾਊਸ ਛੱਡਣ ਤੋਂ ਬਾਅਦ ਫਲੋਰਿਡਾ ਦੇ ਅਪਣੇ ਆਲੀਸ਼ਾਨ ਰਿਜ਼ੌਰਟ ਵਿਚ ਰਹਿਣ  ਲਈ ਪਹੁੰਚੇ ਸਾਬਕਾ ਰਾਸ਼ਟਰਪਤੀ ਟਰੰਪ ਦੇ ਸਾਹਮਣੇ ਇੱਕ ਹੋਰ ਮੁਸ਼ਕਲ ਖੜ੍ਹੀ ਹੋ ਗਈ। ਇੱਥੇ ਉਨ੍ਹਾਂ ਦੇ ਗੁਆਂਢੀਆਂ ਨੇ ਲੋਕਲ ਕਾਊਂਸਿਲ ਦੇ ਜ਼ਰੀਏ ਟਰੰਪ ਨੂੰ ਲੀਗਲ ਨੋਟਿਸ ਭੇਜਿਆ ਹੈ। ਇਸ ਵਿਚ ਟਰੰਪ ’ਤੇ 1993 ਦਾ ਐਗਰੀਮੈਂਟ ਤੋੜਨ ਦਾ ਦੋਸ਼ ਲਾਇਆ ਹੈ। ਇਸ ਸਮਝੌਤੇ ਮੁਤਾਬਕ, ਮਾਰ ਏ ਲੋਗੋ ਇੱਕ ਕਲੱਬ ਹੈ ਅਤੇ ਪਰਮਾਨੈਂਟ ਰੈਜ਼ੀਡੈਂਸ ਦੇ ਤੌਰ ’ਤੇ ਇਸ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦੈ।

ਹਾਲਾਂਕਿ ਟਰੰਪ ਦੇ ਲਈ ਇਹ ਮੁਸ਼ਕਲ ਬਹੁਤ ਵੱਡੀ  ਨਹੀਂ ਹੋਣੀ ਚਾਹੀਦੀ ਕਿਉਂਕਿ ਜੇਕਰ ਕੌਂਸਲ ਦਾ ਫ਼ੈਸਲਾ ਉਨ੍ਹਾਂ ਦੇ ਖ਼ਿਲਾਫ਼ ਵੀ ਆਉਂਦਾ ਹੈ ਤਾਂ ਉਨ੍ਹਾਂ ਦਿੱਕਤ ਨਹੀਂ ਹੋਵੇਗੀ ਕਿਉਂਕਿ ਇਸੇ ਮਾਰ ਏ ਲੋਗੋ ਤੋਂ ਕੁਝ ਕਿਲੋਮੀਟਰ ਤੋਂ ਦੂਰ ਉਨ੍ਹਾਂ ਦੇ ਦੋ ਆਲੀਸ਼ਾਨ ਮਕਾਨ ਹੈ।  ਰਿਪੋਰਟ ਮੁਤਾਬਕ ਐਗਰੀਮੈਂਟ ਵਿਚ ਸਾਫ ਤੌਰ ’ਤੇ ਲਿਖਿਆ ਕਿ ਮਾਰ ਏ ਲੋਗੋ ਇੱਕ ਕਲੱਬ ਹੈ ਇਸ ਦੀ ਵਰਤੋਂ ਰਿਹਾਇਸ਼ ਦੇ ਤੌਰ ’ਤੇ ਨਹੀਂ ਕੀਤੀ ਜਾ ਸਕਦੀ। ਟਰੰਪ ਨੇ 1985 ਵਿਚ ਇਹ ਕਲੱਬ ਮੇਜੋਰੀ ਤੋਂ ਖਰੀਦਿਆ ਸੀ। ਅਪਣੀ ਬਾਕੀ ਪ੍ਰਾਪਰਟੀਜ਼ ਦੀ ਤਰ੍ਹਾਂ ਟਰੰਪ ਇਸ ਜਗ੍ਹਾ ਤੋਂ ਵੀ ਮੁਨਾਫ਼ਾ ਕਮਾਉਣਾ ਚਾਹੁੰਦੇ ਸੀ।
ਟਰੰਪ  ਅਪਣੀ ਪਤਨੀ ਮੇਲਾਨੀਆ ਅਤੇ ਪਰਵਾਰ ਦੇ ਨਾਲ Îਇੱਥੇ ਰਹਿਣ ਆਏ ਹਨ। ਇਹ ਉਨ੍ਹਾਂ ਦੇ ਗੁਆਂਢੀਆਂ ਨੂੰ ਪਸੰਦ ਨਹੀਂ ਆ ਰਿਹਾ।  ਐਗਰੀਮੈਂਟ ਮੁਤਾਬਕ ਟਰੰਪ ਇਸ ਰਿਜ਼ੌਰਟ ਵਿਚ ਲਗਾਤਾਰ ਸੱਤ ਦਿਨ ਜਾਂ ਸਾਲ ਵਿਚ ਤਿਨ ਹਫ਼ਤੇ ਤੋਂ ਜ਼ਿਆਦਾ ਨਹੀਂ ਰਹਿ ਸਕਦੇ ਕਿਉਂਕਿ ਇਹ ਕਮਰਸ਼ੀਅਲ ਲੈਂਡ ਯੂਜ਼ ਦੇ ਤੌਰ ’ਤੇ ਰਜਿਸਟਰਡ ਹੈ। ਦੂਜੇ ਪਾਸੇ ਪੌਮ ਬੀਚ ਦੇ ਮੈਨੇਜਰ ਕਿਰਕ  ਬੋਈਨ ਨੇ ਕਿਹਾ ਕਿ ਅਸੀਂ ਸਾਰੀ ਧਿਰਾਂ ਨੂੰ ਨੋਟਿਸ ਭੇਜ ਕੇ ਉਨ੍ਹਾਂ ਦਾ ਪੱਖ ਪੇਸ਼ ਕਰਨ ਲਈ ਕਿਹਾ ਹੈ। ਤੈਅ ਕੀਤਾ ਜਾਵੇਗਾ ਕਿ ਟਰੰਪ ਇੱਥੇ ਪੱਕੇ ਤੌਰ ’ਤੇ ਰਹਿ ਸਕਦੇ ਹਨ ਜਾਂ ਨਹੀਂ।


Share