ਗੀਤਕਾਰ ਮੱਖਣ ਲੁਹਾਰ ਵੱਲੋਂ ਨਵੀਂ ਰਚਨਾ ‘ਸਹਿਮ’ ਦਾ ਵੀਡੀਉ ਰਿਲੀਜ਼

567
Share

ਸੈਕਰਾਮੈਂਟੋ, 19 ਅਗਸਤ (ਪੰਜਾਬ ਮੇਲ)- ਬੀਤੇ ਦਿਨੀਂ ਐੱਮ.ਟਰੈਕ ਇੰਟਰਟੇਨਮੈਂਟ ਐਂਡ ਵਾਇਬ ਰੂਟਸ ਰਿਕਾਰਡਿੰਗ ਵੱਲੋਂ ਇਕ ਨਵੀਂ ਰਚਨਾ ”ਸਹਿਮ” ਦੀ ਵੀਡੀਉ ਰਿਲੀਜ਼ ਕੀਤੀ ਗਈ। ਜਿਸ ਵਿਚ ਭਾਰਤ ਦੇ ਗਰੀਬ ਅਤੇ ਮਜ਼ਲੂਮ ਲੋਕਾਂ ਦੇ ਦਿਲਾਂ ਉਪਰ ਸਦੀਆਂ ਤੋਂ ਹਕੂਮਤ ਅਤੇ ਰਜਵਾੜਿਆਂ ਦੀ ਦਹਿਸ਼ਤ ਦੇ ‘ਸਹਿਮ’ ਦਾ ਬਿਆਨ ਦਰਸਾਇਆ ਗਿਆ ਹੈ। ਇਸ ਨਵੀਂ ਰਚਨਾ ‘ਸਹਿਮ’ ਦੇ ਲਫਜ਼ਾਂ ਨੂੰ ਗੀਤਕਾਰ ਮੱਖਣ ਲੁਹਾਰ ਨੇ ਦਿਲ ਦੀਆਂ ਗਹਿਰਾਈਆਂ ਤੋਂ ਕਲਮਬੱਧ ਕੀਤਾ ਹੈ।
ਗੀਤਕਾਰ ਮੱਖਣ ਲੁਹਾਰ ਨੇ ਪੰਜਾਬ ਮੇਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਰਚਨਾ ਨੂੰ ਕੁਲਦੀਪ ਸਿੰਘ ਵੋਹਰਾ ਨੇ ਬੜੇ ਸੁਚੱਜੇ ਸੰਗੀਤ ਅਤੇ ਆਪਣੀ ਖ਼ੂਬਸੂਰਤ ਆਵਾਜ਼ ਨਾਲ ਸ਼ਿੰਗਾਰਿਆ ਹੈ। ਅਤੇ ਰਣਜੀਤ ਗਮਣੂੰ ਵੱਲੋਂ ਇਸ ਦੀ ਵੀਡੀਉ ਬਣਾਈ ਗਈ ਹੈ। ਉਨ੍ਹਾਂ ਸਭ ਨੂੰ ਸਭ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਾਡੇ ਵੱਲੋਂ ਕੀਤੇ ਇਸ ਉਪਰਾਲੇ ਨੂੰ ਵੱਧ ਤੋਂ ਵੱਧ ਲਾਇਕ, ਸ਼ੇਅਰ ਅਤੇ ਕੁਮੈਂਟਸ ਕਰੋ, ਤਾਂ ਕਿ ਅਸੀਂ ਆਪ ਦੀ ਹੋਰ ਵੱਧ-ਚੱੜ੍ਹ ਕੇ ਸੇਵਾ ਕਰ ਸਕੀਏ।


Share