ਗਿਆਨ ਸਿੰਘ ਸੰਧੂ ਦੀਆਂ ਗੁਰਮੁਖੀ, ਸ਼ਾਹਮੁਖੀ ਅਤੇ ਅੰਗਰੇਜ਼ੀ ਪੁਸਤਕਾਂ ਬਾਰੇ ਸਮਾਰੋਹ 2 ਜੁਲਾਈ ਨੂੰ

51
Share

ਸਰੀ, 30 ਜੂਨ (ਹਰਦਮ ਮਾਨ/ਪੰਜਾਬ ਮੇਲ)ਉੱਘੇ ਸਿੱਖ ਵਿਦਵਾਨ ਗਿਆਨ ਸਿੰਘ ਦੀ ਪੁਸਤਕ ‘ਅਣਗਾਹੇ ਰਾਹ’ ਦੇ ਗੁਰਮੁਖੀ ਅਤੇ ਸ਼ਾਹਮੁਖੀ ਐਡੀਸ਼ਨ ਅਤੇ ‘20 ਮਿੰਟਾਂ ਵਿਚ ਸਿੱਖ ਧਰਮ ਬਾਰੇ ਜਾਣਕਾਰੀ’ ਦੇ ਅੰਗਰੇਜ਼ੀ ਅਤੇ ਸ਼ਾਹਮੁਖੀ ਐਡੀਸ਼ਨ ਉਪਰ ਵਿਚਾਰ ਚਰਚਾ ਕਰਨ ਲਈ 2 ਜੁਲਾਈ 2022 (ਸਨਿੱਚਰਵਾਰ) ਨੂੰ ਬਾਅਦ ਦੁਪਹਿਰ 2 ਵਜੇ ਵਿਸ਼ੇਸ਼ ਸਮਾਰੋਹ ਕਰਵਾਇਆ ਜਾ ਰਿਹਾ ਹੈ। ਸਰੀ ਸਿਟੀ ਸੈਂਟਰ ਲਾਇਬਰੇਰੀ ਵਿਚ ਹੋਣ ਵਾਲੇ ਇਸ ਸਮਾਗਮ ਵਿਚ ਪੰਜਾਬ ਤੋਂ ਆਏ ਨਾਮਵਰ ਵਿਦਵਾਨm ਡਾ. ਬਲਕਾਰ ਸਿੰਘਨਾਮਵਰ ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਅਤੇ ਹੋਰ ਵਿਦਵਾਨ ਚਰਚਾ ਕਰਨਗੇ ਅਤੇ ਸਾਹਮੁਖੀ ਪੁਸਤਕਾਂ ਉਪਰ ਲਹਿੰਦੇ ਪੰਜਾਬ ਦੇ ਪ੍ਰਸਿੱਧ ਵਿਦਵਾਨਾਂ ਵੱਲੋਂ ਲਿਖੇ ਪਰਚੇ ਪੜ੍ਹੇ ਜਾਣਗੇ।


Share