ਗਾਖਲ ਭਰਾਵਾਂ ਵੱਲੋਂ ਵਾਟਸਨਵਿਲ ਪੁਲਿਸ ਨੂੰ 11 ਹਜ਼ਾਰ ਡਾਲਰ ਦਾ ਦਿੱਤਾ ਗਿਆ ਫੰਡ

224
Share

ਵਾਟਸਨਵਿਲ, 2 ਫਰਵਰੀ (ਪੰਜਾਬ ਮੇਲ)- ਏ ਐਂਡ ਆਈ ਕੰਪਨੀ ਦੇ ਮਾਲਕ ਅਮੋਲਕ ਸਿੰਘ ਗਾਖਲ, ਇਕਬਾਲ ਸਿੰਘ ਗਾਖਲ ਅਤੇ ਪਲਵਿੰਦਰ ਸਿੰਘ ਗਾਖਲ ਵੱਲੋਂ ਵਾਟਸਨਵਿਲ ਪੁਲਿਸ ਨੂੰ 11 ਹਜ਼ਾਰ ਡਾਲਰ ਦਾਨ ਵਜੋਂ ਦਿੱਤੇ ਗਏ, ਜਿਸ ’ਤੇ ਵਾਟਸਨਵਿਲ ਪੁਲਿਸ ਵਿਭਾਗ ਨੇ ਆਪਣੇ ਸੋਸ਼ਲ ਮੀਡੀਏ ’ਤੇ ਉਨ੍ਹਾਂ ਦੀ ਤਾਰੀਫ ਕੀਤੀ ਹੈ। ਜਿਸ ’ਤੇ ਉਨ੍ਹਾਂ ਲਿਖਿਆ ਹੈ ਕਿ ਗਾਖਲ ਭਰਾਵਾਂ ਨੇ 1996 ਵਿਚ ਛੋਟੇ ਜਿਹੇ ਦਫਤਰ ਤੋਂ ਕੰਮ ਸ਼ੁਰੂ ਕੀਤਾ ਸੀ, ਜਿਨ੍ਹਾਂ ਦਾ ਬਿਜ਼ਨਸ ਅੱਜ ਪੂਰੇ ਅਮਰੀਕਾ ’ਚ ਚੱਲ ਰਿਹਾ ਹੈ। ਪੁਲਿਸ ਵਿਭਾਗ ਨੇ ਇਹ ਵੀ ਲਿਖਿਆ ਹੈ ਕਿ ਇਨ੍ਹਾਂ ਦੀ ਮਿਹਨਤ ਅਤੇ ਲਗਨ ਨਾਲ ਇਨ੍ਹਾਂ ਦਾ ਕਾਰੋਬਾਰ ਪ੍ਰਫੁਲਿਤ ਹੋਇਆ ਹੈ।
ਜ਼ਿਕਰਯੋਗ ਹੈ ਕਿ ਗਾਖਲ ਭਰਾਵਾ ਨੇ ਜਿੱਥੇ ਆਪਣੇ ਬਿਜ਼ਨਸ ਵਿਚ ਤਰੱਕੀ ਕੀਤੀ ਹੈ, ਉਥੇ ਖੇਡ ਟੂਰਨਾਮੈਂਟ ਕਰਵਾਉਣ ਅਤੇ ਸਮਾਜਸੇਵੀ ਕੰਮਾਂ ’ਚ ਵੱਡਮੁੱਲਾ ਯੋਗਦਾਨ ਪਾਇਆ ਹੈ। ਅਮੋਲਕ ਸਿੰਘ ਗਾਖਲ ਖੁਦ ਪੰਜਾਬ ਜਾ ਕੇ ਗਰੀਬਾਂ ਦੀ ਮਦਦ ਕਰਕੇ ਆਉਦੇ ਹਨ।

Share