ਗਾਖਲ ਭਰਾਵਾਂ ਨੇ ਰਾਜਵਿਲ ਪੁਲਿਸ ਨੂੰ ਦਿੱਤੇ 10 ਹਜ਼ਾਰ ਡਾਲਰ

644
ਅਮੋਲਕ ਸਿੰਘ ਗਾਖਲ ਰਾਜਵਿਲ ਪੁਲਿਸ ਡਿਪਾਰਟਮੈਂਟ ਨੂੰ ਹੌਂਸਲਾ ਅਫਜ਼ਾਈ ਵਜੋਂ ਚੈੱਕ ਭੇਟ ਕਰਦੇ ਸਮੇਂ।
Share

ਰਾਜਵਿਲ, (ਨਿਊ ਮੈਕਸੀਕੋ), 15 ਜੁਲਾਈ (ਪੰਜਾਬ ਮੇਲ)-ਗਾਖਲ ਭਰਾਵਾਂ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ, ਇਕਬਾਲ ਸਿੰਘ ਗਾਖਲ ਤੇ ਗੁਰਵਿੰਦਰ ਸਿੰਘ ਗਾਖਲ ਵੱਲੋਂ ਕਰੋਨਾ ਮਹਾਮਾਰੀ ਦੇ ਚੱਲਦੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਦੀ ਸੇਵਾ ਵਿਚ ਲੱਗੀ ਪੂਰੀ ਦੁਨੀਆਂ ਦੇ ਪੁਲਿਸ ਡਿਪਾਰਟਮੈਂਟ ਦੀ ਸਿਫ਼ਤ ਕਰਦੇ ਹੋਏ ਨਿਊ ਮੈਕਸੀਕੋ, ਅਮਰੀਕਾ ਦੇ ਸ਼ਹਿਰ ਰਾਜਵਿਲ ਦੀ ਪੁਲਿਸ ਡਿਪਾਰਟਮੈਂਟ ਨੂੰ 10 ਹਜ਼ਾਰ ਡਾਲਰ ਦੇ ਕੇ ਹੌਂਸਲਾ ਅਫਜ਼ਾਈ ਕੀਤੀ। ਰਾਜਵਿਲ ਸ਼ਹਿਰ ਵਿਚ ਗਾਖਲ ਭਰਾਵਾਂ ਦੇ ਤਿੰਨ ਹੋਟਲ (Hotel Holiday Inn, Hotel Hilton ਤੇ Hotel Baymont) ਹਨ।


Share