ਗਾਇਕ ਹਰਜੀਤ ਹਰਮਨ ਅਤੇ ਕਰਨ ਔਜਲਾ ਮਹਿਲਾ ਕਮਿਸ਼ਨ ਪੰਜਾਬ ਵੱਲੋਂ ਤਲਬ

204
Share

ਚੰਡੀਗੜ੍ਹ, 16 ਸਤੰਬਰ (ਪੰਜਾਬ ਮੇਲ)-ਪੰਡਿਤਰਾਓ ਧਰੇਨਵਰ ਵੱਲੋਂ ਮਹਿਲਾ ਕਮਿਸ਼ਨ ਪੰਜਾਬ ਨੂੰ ਇਕ ਮਿਊਜ਼ਿਕ ਕੰਪਨੀ ਵੱਲੋਂ ਕਰਨ ਔਜਲਾ ਅਤੇ ਹਰਜੀਤ ਹਰਮਨ ਦੀ ਆਵਾਜ਼ ਵਿਚ ‘ਸ਼ਰਾਬ’ ਨਾਂ ਦਾ ਗਾਣਾ ਜੋ ਜਾਰੀ ਕੀਤਾ ਗਿਆ ਹੈ, ਉਸ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਹੈ। ਪੰਡਿਤਰਾਓ ਧਰੇਨਵਰ ਦਾ ਕਹਿਣਾ ਹੈ ਕਿ ਇਸ ਗਾਣੇ ’ਚ ਔਰਤਾਂ ਦੀ ਸ਼ਰਾਬ, ਨਸ਼ੇ ਅਤੇ ਬੰਦੂਕ ਨਾਲ ਤੁਲਨਾ ਕਰ ਕੇ ਔਰਤਾਂ ਦੀ ਬੇਇੱਜ਼ਤੀ ਕੀਤੀ ਗਈ ਹੈ। ਇਸ ਤੋਂ ਬਾਅਦ ਮਹਿਲਾ ਕਮਿਸ਼ਨ ਪੰਜਾਬ ਨੇ ਕੰਪਨੀ ਸਮੇਤ ਗਾਇਕ ਹਰਜੀਤ ਹਰਮਨ ਅਤੇ ਕਰਨ ਔਜਲਾ ਨੂੰ 22 ਸਤੰਬਰ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਹੈ।

Share