ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਨੇ ਮਨਾਇਆ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ

26
Share

ਹਫ਼ਤਾ ਭਰ 4000 ਲੋਕਾਂ ਤੱਕ ਲੈਕੇ ਗਏ ਸ਼ਹੀਦ ਦੀ ਸੋਚ
ਸ਼ਹੀਦ ਊਧਮ ਸਿੰਘ ਵਾਲਾ, 1 ਅਗਸਤ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)- ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਨੇ ਸ਼ਹੀਦ ਊਧਮ ਸਿੰਘ ਜੀ ਦੇ ਸਹੀ ਸੋਚ ਨੂੰ ਘਰ-ਘਰ ਤੱਕ ਪਹੁੰਚਣ ਲਈ 24 ਜੁਲਾਈ ਤੋਂ 30 ਜੁਲਾਈ ਤੱਕ ਹਫ਼ਤਾ ਭਰ ਮੁਹਿੰਮ ਚਲਾਈ। ਇਹ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸੁਨਾਮ ਊਧਮ ਸਿੰਘ ਵਾਲਾ ਤੇ ਉਸ ਦੇ ਆਲੇ-ਦੁਆਲੇ ਦੇ ਇਲਾਕੇ ਦੇ 4000 ਦੇ ਕਰੀਬ ਬੱਚਿਆਂ, ਅਧਿਆਪਕਾਂ ਤੇ ਹੋਰ ਸ਼ਹਿਰ ਵਾਸੀਆਂ ਨੂੰ ਸ਼ਹੀਦ ਦੀ ਸਹੀ ਵਿਚਾਰਧਾਰਾ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਮੰਚ ਵੱਲੋ ਸਿਨੇਮਾ ਚੌਂਕ ਸੁਨਾਮ ਵਿਖੇ ਇੱਕ ਹਫਤਾ ਕਿਤਾਬਾਂ ਦੀ ਪ੍ਰਦਰਸ਼ਨੀ ਹਰ ਰੋਜ਼ ਸ਼ਾਮ ਨੂੰ 5 ਵਜੇ ਤੋਂ 8 ਵਜੇ ਤੱਕ ਲਗਾਤਾਰ ਲਗਾਈ ਗਈ।
ਮੰਚ ਦੇ ਉਪ ਪ੍ਰਧਾਨ ਅਨਿਲ ਕੁਮਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਊਧਮ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ, ਸ਼ਹੀਦ ਊਧਮ ਸਿੰਘ ਜੀ ਦੀ ਅਸਲੀ ਫੋਟੋ ਨਾਲ ਮਿਲਦੇ ਬੁੱਤ ਹੀ ਲਗਾਵਾਏ ਜਾਣ, ਸ਼ਹੀਦ ਊਧਮ ਸਿੰਘ ਸਬੰਧੀ ਵੱਖ ਵੱਖ ਥਾਵਾਂ ਤੇ ਪਈਆ ਚੀਜ਼ਾਂ ਜਿਵੇਂ ਚਿੱਠੀਆਂ, ਪਸਤੌਲ ਡਾਇਰੀ 1939, ਡਾਇਰੀ 1940 ਚਾਕੂ ਹੋਰ ਦਸਤਾਵੇਜ਼ਾ ਆਦਿ ਨੂੰ ਸੁਨਾਮ ਊਧਮ ਸਿੰਘ ਵਾਲ਼ਾ ਵਿਖੇ ਬਣੇ ਮਿਊਜ਼ੀਅਮ ਵਿਖੇ ਲਿਆ ਕੇ ਰੱਖਿਆ ਜਾਵੇ, ਮੌਜੂਦਾ ਘਰ ਦੀ ਚੰਗੀ ਤਰ੍ਹਾਂ ਸੰਭਾਲ ਕੀਤੀ ਜਾਵੇ, ਸ਼ਹੀਦ ਦੀ ਅਸਲੀ ਫੋਟੋ ਵਾਲ਼ਾ ਡਾਕ ਟਿਕਟ ਜਾਰੀ ਕੀਤਾ ਜਾਵੇ, ਸ਼ਹੀਦ ਦੇ ਨਾਮ ਤੇ ਬਣੀ ਮਿਊਂਸੀਪਲ ਲਾਇਬ੍ਰੇਰੀ ਦਾ ਸੁਧਾਰ ਕੀਤਾ ਜਾਵੇ, ਸ਼ਹੀਦ ਦੇ ਸ਼ਹਿਰ ਦੇ ਰੇਲਵੇ ਸਟੇਸ਼ਨ ਵਿੱਚੋਂ ਲੰਘਦੀਆਂ ਸਾਰੀਆਂ ਗੱਡੀਆਂ ਦਾ ਇੱਥੇ ਸਟੋਪੇਜ ਕੀਤਾ ਜਾਵੇ ਆਦਿ।
ਮੰਚ ਦੇ ਸਮੂਹ ਮੈਂਬਰਾਂ ਤੇ ਹੋਰ ਸਮਰਥਕਾਂ ਨੇ 31 ਜੁਲਾਈ ਨੂੰ ਸ਼ਹੀਦੀ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮੰਨਾਉਂਦੇ ਸ਼ਹੀਦ ਦੇ ਜੱਦੀ ਘਰ ਵਿਖੇ ਪਹੁੰਚ ਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਬਲਵੀਰ ਚੰਦ ਲੌਂਗੋਵਾਲ ਜੀ ਨੇ ਮੰਚ ਦੇ ਉਦੇਸ਼ ਬਾਰੇ ਦੱਸਿਆ। ਪ੍ਰਧਾਨ ਰਾਕੇਸ਼ ਕੁਮਾਰ ਨੇ ਸ਼ਹੀਦ ਊਧਮ ਜੀ ਦੇ ਇਤਿਹਾਸ ਤੇ ਚਾਨਣਾ ਪਾਇਆ। ਮਿਲਖਾਂ ਸਿੰਘ ਸਨੇਹੀ, ਜੂਝਾਰ ਸਿੰਘ ਨੇ ਗੀਤ ਗਾਏ। ਮੰਚ ਦੇ ਸਮੂਹ ਆਗੂਆਂ ਤੇ ਮੈਂਬਰਾਂ ਨੇ ਆਖਿਆ ਕਿ ਜਦੋਂ ਤੱਕ ਸ਼ਹੀਦ ਨੂੰ ਇੰਨਸਾਫ਼ ਨਹੀ ਮਿਲਦਾ ਮੰਚ ਆਪਣਾ ਸੰਘਰਸ਼ ਜਾਰੀ ਰੱਖੇਗਾ। ਆਖਿਰ ਵਿੱਚ ਦਰਸ਼ਨ ਸਿੰਘ ਨੇ ਸ਼ਾਮਲ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।
ਇਸ ਪੂਰੇ ਹਫ਼ਤੇ ਦੌਰਾਨ ਮੰਚ ਦੇ ਪ੍ਰਧਾਨ ਰਾਕੇਸ਼ ਕੁਮਾਰ, ਸਕੱਤਰ ਵਿਸ਼ਵ ਕਾਂਤ, ਅਨਿਲ ਕੁਮਾਰ, ਤਰਸੇਮ ਬਾਵਾ, ਸੰਜੀਵ ਕੁਮਾਰ, ਵਿਪਨ ਕੁਮਾਰ, ਨਵਨੀਤ ਸਿੰਘ, ਪਵਨ ਕੁਮਾਰ ਛਾਜਲਾ, ਸੁਖਜਿੰਦਰ ਸੁਨਾਮ, ਬਲਜੀਤ ਨਮੋਲ, ਬੱਗਾ ਸਿੰਘ ਨਮੋਲ, ਦਵਿੰਦਰ ਸੁਨਾਮ, ਪਦਮ ਕੁਮਾਰ, ਮਿਲਖਾ ਸਿੰਘ ਸਨੇਹੀ ਬਿਰਜ ਲਾਲ, ਗੁਰਮੀਤ ਸਿੰਘ , ਹਰਿੰਦਰ ਬਾਬ, ਮਾ ਦਰਸ਼ਨ ਸਿੰਘ, ਇੰਜ ਦਵਿੰਦਰ ਸਿੰਘ, ਮੋਹਕਮ ਸਿੰਘ ਦਾਤਾ ਨਮੋਲ ਆਦਿ ਸਾਥੀਆਂ ਨੇ ਸਮਹੁਲੀਅਤ ਕੀਤੀ।


Share