ਗਰੌਸਰੀ ਸਟੋਰ ’ਚ ਗੋਲੀਆਂ ਮਾਰ ਕੇ ਇਕ ਵਿਅਕਤੀ ਦੀ ਹੱਤਿਆ ਇਕ ਜ਼ਖਮੀ

149
ਗਰੌਸਰੀ ਸਟੋਰ ’ਚ ਨਜ਼ਰ ਆ ਰਿਹਾ ਸ਼ੱਕੀ ਹਮਲਾਵਰ।
Share

ਸੈਕਰਾਮੈਂਟੋ, 8 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦੱਖਣ ਪੂਰਬ ਵਾਸ਼ਿੰਗਟਨ ਵਿਚ ਇਕ ਗਰੌਸਰੀ ਸਟੋਰ ਵਿਚ ਇਕ ਹਮਲਾਵਰ ਨੇ ਗੋਲੀਆਂ ਮਾਰ ਕੇ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਤੇ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ। ਪੁਲਿਸ ਅਨੁਸਾਰ ਗੋਲੀਬਾਰੀ ਰਿਚਲੈਂਡ, ਵਾਸ਼ਿੰਗਟਨ ’ਚ ਫਰੈਡ ਮੇਯਰ ਸਟੋਰ ਵਿਚ ਹੋਈ। ਰਿਚਲੈਂਡ ਪੁਲਿਸ ਦੇ ਕਮਾਂਡਰ ਕਿ੍ਰਸ ਲੀ ਨੇ ਕਿਹਾ ਹੈ ਕਿ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਗੋਲੀ ਚਲਣ ਉਪਰੰਤ ਸਟੋਰ ’ਚ ਹਫੜਾ-ਦਫੜੀ ਮੱਚ ਗਈ ਤੇ ਗਾਹਕਾਂ ਤੇ ਵਰਕਰਾਂ ਨੇ ਇਧਰ-ਉਧਰ ਲੁੱਕ ਕੇ ਆਪਣੀ ਜਾਨ ਬਚਾਈ। ਉਨ੍ਹਾਂ ਕਿਹਾ ਕਿ ਹਮਲਾਵਰ ਨੇ ਵਿਸ਼ੇਸ਼ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਹੈ, ਹਾਲਾਂਕਿ ਗੋਲੀਆਂ ਚਲਾਉਣ ਪਿੱਛੇ ਉਸ ਦਾ ਮਕਸਦ ਸਪੱਸ਼ਟ ਨਹੀਂ ਹੋ ਸਕਿਆ। ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰੇ ਵਿਚੋਂ ਲੈ ਕੇ ਸ਼ੱਕੀ ਹਮਲਾਵਰ ਦੀ ਤਸਵੀਰ ਵੀ ਜਾਰੀ ਕੀਤੀ ਹੈ ਤੇ ਕਿਹਾ ਹੈ ਕਿ ਉਹ ਹਥਿਆਰਬੰਦ ਹੈ ਇਸ ਲਈ ਜੇਕਰ ਕੋਈ ਉਸ ਨੂੰ ਵੇਖੇ, ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰੇ।

Share