ਗਰੋਸਰੀ ਸਟਾਕ: ਫਿਰ ਲੱਗੀਆਂ ਲਾਈਨਾਂ

559
Share

ਔਕਲੈਂਡ ਦੀਆਂ ਸੁਪਰ ਮਾਰਕੀਟਾਂ ਦੇ ਬਾਹਰ ਗਰੋਸਰੀ ਲੈਣ ਵਾਲਿਆਂ ਦੀਆਂ ਲੱਗੀਆਂ ਲਾਈਨਾਂ-ਕੋਵਿਡ ਟੈਸਟ ਲਈ ਲੋਕ ਉਮੜੇ

ਔਕਲੈਂਡ, 13 ਅਗਸਤ -(ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਜਿਵੇਂ ਕਿ ਅੱਜ 12 ਵਜੇ ਤੋਂ ਔਕਲੈਂਡ ਦੇ ਵਿਚ ਕਰੋਨਾ ਤਾਲਾਬੰਦੀ ਪੱਧਰ -3 ਲਾਗੂ ਹੋ ਰਿਹਾ ਹੈ। ਲੋਕਾਂ ਨੇ ਘਰਾਂ ਦੀ ਗਰੋਸਰੀ, ਮਾਸਕ ਅਤੇ ਹੋਰ ਸਾਮਾਨ ਦੇ ਲਈ ਸੁਪਰ ਮਾਰਕੀਟਾਂ ਦੇ ਵਿਚ ਲਾਈਨਾਂ ਲਾ ਲਈਆਂ ਹਨ। ਬੀਤੀ ਰਾਤ ਵੀ ਲੋਕ ਕਾਉਂਟਡਾਊਨ ਅਤੇ ਹੋਰ ਸੁਪਰਮਾਰਕੀਟਾਂ ਦੇ ਬਾਹਰ ਜਮ੍ਹਾ ਹੋਣੇ ਸ਼ੁਰੂ ਹੋ ਗਏ ਸਨ। ਇਸ ਦੇ ਨਾਲ ਹੀ ਓਟਾਰਾ ਵਿਖੇ ਅਤੇ ਹੋਰ ਥਾਵਾਂ ਉਤੇ ਬਣਾਏ ਗਏ ਕੋਵਿਡ-19 ਟੈਸਟ ਦੇ ਵਾਸਤੇ ਲੋਕ ਲਾਈਨਾ ਲਾ ਰਹੇ ਹਨ। ਸੋ ਮਾਸਕ ਪਹਿਨਣਾ ਵੀ ਜਰੂਰੀ ਕੀਤਾ ਜਾ ਰਿਹਾ ਹੈ ਅਤੇ ਕੰਮ ‘ਤੇ ਜਾਣ ਵਾਸਤੇ ਵੀ ਤੁਹਾਡੀ ਮਰਜ਼ੀ ਦੱਸੀ ਜਾ ਰਹੀ ਹੈ। ਔਕਲੈਂਡ ਦੇ ਇਕ ਸਕੂਲ ਨੂੰ ਵੀ ਇਸ ਕਰਕੇ ਬੰਦ ਕਰ ਦਿੱਤਾ ਗਿਆ ਹੈ ਕਿ ਉਥੇ ਕੁਝ ਬੱਚਿਆਂ ਵਿਚ ਕੋਵਿਡ-19 ਦੇ ਲੱਛਣ ਪਾਏ ਹਨ।


Share