ਗਰੀਸ ਅਤੇ ਯੂਰਪੀ ਸੰਘ ਨੇ ਸ਼ਰਨਾਰਥੀਆਂ ਦੀ ਭੀੜ ਨੂੰ ਘੱਟ ਕਰਨ ਦੇ ਲਈ ਘਰ ਵਾਪਸੀ ਦੀ ਯੋਜਨਾ ਕੀਤੀ ਲਾਂਚ

755

ਗਰੀਸ ਛੱਡਣ ਵਾਲੇ ਪਰਵਾਸੀਆਂ ਨੂੰ ਮਿਲਣਗੇ 6-6 ਲੱਖ ਰੁਪਏ

ਨਵੀਂ ਦਿੱਲੀ, 15 ਮਾਰਚ (ਪੰਜਾਬ ਮੇਲ)- ਦੁਨੀਆ ਭਰ ਵਿਚ ਸ਼ਰਨਾਰਥੀਆਂ ਦੀ ਸਮੱਸਿਆ ਵਧਦੀ ਜਾ ਰਹੀ ਹੈ। ਯੁੱਧ ਨਾਲ ਜੂਝ ਰਹੇ ਸੀਰੀਆ, ਲੀਬੀਆ, ਸੂਡਾਨ ਜਿਹੇ ਦੇਸ਼ਾਂ ਤੋਂ ਲੋਕ  ਵਿਭਿੰਨ ਦੇਸ਼ਾਂ ਵਿਚ ਸ਼ਰਨ ਲੈਣ ਲਈ ਮਜਬੂਰ ਹਨ। ਹਾਲਾਤ ਇਹ ਹੋ ਗਏ ਹਨ ਕਿ ਜਿਹੜੇ ਦੇਸ਼ਾਂ ਵਿਚ ਇਹ ਪਹੁੰਚ ਰਹੇ ਹਨ,  ਉਥੇ ਇਨ੍ਹਾਂ ਸੰਭਾਲਣਾ ਮੁਸ਼ਕਲ ਹੋ ਰਿਹਾ ਹੈ।  ਅਜਿਹੇ ਵਿਚ ਗਰੀਸ ਅਤੇ ਯੂਰਪੀ ਸੰਘ ਨੇ ਸ਼ਰਨਾਰਥੀਆਂ ਦੀ ਭੀੜ ਨੂੰ ਘੱਟ ਕਰਨ ਦੇ ਲਈ ਘਰ ਵਾਪਸੀ ਦੀ ਇੱਕ ਯੋਜਨਾ ਲਾਂਚ ਕੀਤੀ ਹੈ। ਇਸ ਦੇ ਤਹਿਤ ਅਪਣੀ ਇੱਛਾ ਨਾਲ ਘਰ ਯਾਨੀ ਅਪਣੇ ਦੇਸ਼ ਪਰਤਣ ਵਾਲੇ ਪਰਵਾਸੀਆਂ ਨੂੰ 7 ਹਜ਼ਾਰ ਯੂਰੋ ਯਾਨੀ ਕਰੀਬ 6-6 ਲੱਖ ਰੁਪਏ ਦਿੱਤੇ ਜਾਣਗੇ। ਇਨ੍ਹਾਂ ਵਿਚੋਂ 5 ਹਜ਼ਾਰ ਯੂਰੋ ਗਰੀਸ ਦੇਵੇਗਾ, ਜਦ ਕਿ 2 ਹਜ਼ਾਰ ਯੂਰੋ ਦੀ ਮਦਦ ਈਯੂ ਕਰੇਗਾ। ਇਸ ਯੋਜਨਾ ਦਾ ਐਲਾਨ ਈਯੂ ਦੇ ਗ੍ਰਹਿ ਮਾਮਲਿਆਂ ਦੇ ਕਮਿਸ਼ਨਰ ਯੇਲਵਾ ਜੋਹਾਨਸਨ ਨੇ ਏਥੰਸ ਵਿਚ ਕੀਤੀ। ਇਸ ਦੇ ਮੁਤਾਬਕ ਇਹ ਸਕੀਮ ਸਿਰਫ ਇੱਕ ਮਹੀਨੇ ਦੇ ਲਈ ਲਾਗੂ ਕੀਤੀ ਗਈ ਹੈ ਅਤੇ ਸਿਰਫ ਉਨ੍ਹਾਂ ਪਰਵਾਸੀਆਂ ‘ਤੇ ਲਾਗੂ ਹੋਵੇਗੀ ਜੋ ਇੱਕ ਜਨਵਰੀ 2020 ਤੋਂ ਪਹਿਲਾਂ ਗਰੀਸ ਜਾਂ ਯੂਰਪ ਵਿਚ ਪਹੁੰਚ ਚੁੱਕੇ ਹਨ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗਰੈਂਟਸ ਅਤੇ ਫਰੰਟੈਕਸ ਜਿਹੇ ਸੰਗਠਨ ਗਰੀਸ ਦੀ ਮਦਦ ਕਰਨਗੇ।  ਗਰੀਸ ਵਿਚ 87 ਹਜ਼ਾਰ ਲੋਕ ਪਨਾਹ ਲੈਣੀ ਚਾਹੁੰਦੇ ਹਨ।  ਇਨ੍ਹਾਂ ਵਿਚ 14 ਹਜ਼ਾਰ ਤੋਂ ਜ਼ਿਆਦਾ ਬੱਚੇ ਹਨ। ਇਨ੍ਹਾਂ ਵਿਚ ਕਰੀਬ 1600 ਅਜਿਹੇ ਹਨ ਜਿਨ੍ਹਾਂ ਦੇ ਮਾਪੇ ਜਾਂ ਪਰਵਾਰ ਦੇ ਬਾਰੇ ਵਿਚ ਕੁਝ ਪਤਾ ਨਹੀਂ ਚਲ ਸਕੇ ਹਨ। ਇਨ੍ਹਾਂ ਦਾ ਪਾਲਣ ਪੋਸ਼ਣ ਕਰਨਗੇ।