ਗਰੀਨ ਕਾਰਡ ਹਾਸਲ ਕਰਨ ਲਈ ਭਾਰਤੀਆਂ ਨੂੰ ਕਰਨੀ ਪਵੇਗੀ 195 ਸਾਲ ਦੀ ਉਡੀਕ

640
Share

-ਅਮਰੀਕਾ ‘ਚ ਗਰੀਨ ਕਾਰਡ ਪ੍ਰਾਪਤ ਕਰਨ ਦਾ ਬੈਕਲਾਗ 195 ਸਾਲਾਂ ਤੋਂ ਵੀ ਵੱਧ
ਵਾਸ਼ਿੰਗਟਨ, 23 ਜੁਲਾਈ (ਪੰਜਾਬ ਮੇਲ)- ਅਮਰੀਕਾ ‘ਚ ਇਕ ਭਾਰਤੀ ਨਾਗਰਿਕ ਲਈ ਸਥਾਈ ਤੌਰ ‘ਤੇ ਰਿਹਾਇਸ਼ੀ ਜਾਂ ਗਰੀਨ ਕਾਰਡ ਪ੍ਰਾਪਤ ਕਰਨ ਦਾ ਬੈਕਲਾਗ 195 ਸਾਲਾਂ ਤੋਂ ਵੀ ਵੱਧ ਦਾ ਹੈ। ਰਿਪਬਲਿਕਨ ਸੈਨੇਟਰ ਨੇ ਕਿਹਾ ਹੈ ਕਿ ਉਹ ਆਪਣੇ ਸੈਨੇਟ ਦੇ ਸਹਿਯੋਗੀਆਂ ਨੂੰ ਇਸ ਸਮੱਸਿਆ ਦੇ ਹੱਲ ਲਈ ਵਿਧਾਨਕ ਮਤਾ ਲੈ ਕੇ ਆਉਣ ਦੀ ਅਪੀਲ ਕਰਨਗੇ। ਗ੍ਰੀਨ ਕਾਰਡ, ਜੋ ਅਧਿਕਾਰਤ ਤੌਰ ‘ਤੇ ਸਥਾਈ ਨਿਵਾਸੀ ਕਾਰਡ ਵਜੋਂ ਜਾਣਿਆ ਜਾਂਦਾ ਹੈ, ਜੋ ਪ੍ਰਵਾਸੀਆਂ ਨੂੰ ਅਮਰੀਕਾ ਵੱਲੋਂ ਜਾਰੀ ਕੀਤਾ ਜਾਂਦਾ ਹੈ। ਸੈਨੇਟਰ ਮਾਈਕ ਲੀ ਨੇ ਬੁੱਧਵਾਰ ਨੂੰ ਕਿਹਾ ਕਿ ਮੌਜੂਦਾ ਗ੍ਰੀਨ ਕਾਰਡ ਨੀਤੀ ਨੇ ਕਿਸੇ ਪ੍ਰਵਾਸੀ ਦੇ ਬੱਚੇ ਲਈ ਕੁਝ ਨਹੀਂ ਕੀਤਾ। ਲੀ ਨੇ ਕਿਹਾ, ‘ਜੇ ਅੱਜ ਕੋਈ ਭਾਰਤੀ ਗਰੀਨ ਕਾਰਡ ਲੈਣ ਲਈ ਕਤਾਰ ‘ਚ ਲੱਗਦਾ ਹੈ ਤਾਂ ਉਸ ਨੂੰ ਇਹ ਮਿਲਣ ‘ਚ 195 ਸਾਲ ਦੀ ਉਡੀਕ ਕਰਨੀ ਪਵੇਗੀ। ਜੇ ਅਸੀਂ ਉਨ੍ਹਾਂ ਦੇ ਬੱਚਿਆਂ ਨੂੰ ਇਹ ਅਧਿਕਾਰ ਦੇ ਵੀ ਦਿੰਦੇ ਹਾਂ ਕਿ ਤੁਹਾਡੇ ਮਾਪਿਆਂ ਦੀ ਥਾਂ ਹੁਣ ਤੁਸੀਂ ਉਸ ਦੇ ਦਾਅਵੇਦਾਰ ਹੋ ਤਾਂ ਵੀ ਇਹ ਕਾਰਡ ਉਨ੍ਹਾਂ ਨੂੰ ਨਹੀਂ ਮਿਲ ਸਕੇਗਾ।’


Share