ਗਰਮੀ ਦੇ ਕਹਿਰ ਕਾਰਨ ਬੀ.ਸੀ. ਵਿਚ ਅਚਾਨਕ ਹੋਈਆਂ ਮੌਤਾਂ ਦੀ ਗਿਣਤੀ 486 ਹੋਈ

378
Share

ਸਰੀ, 1 ਜੁਲਾਈ  (ਹਰਦਮ ਮਾਨ/ਪੰਜਾਬ ਮੇਲ)- ਪਿਛਲੇ ਪੰਜ ਦਿਨਾਂ ਦੌਰਾਨ ਬੀ.ਸੀ. ਵਿਚ ਅਚਾਨਕ ਹੋਈਆਂ ਮੌਤਾਂ ਦੀ ਗਿਣਤੀ 486 ਦੱਸੀ ਜਾ ਰਹੀ ਹੈ। ਬੀ.ਸੀ. ਕੋਰੋਨਰ ਸਰਵਿਸ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਤੋਂ ਸੂਬੇ ਵਿਚ ਹੋਣ ਵਾਲੀਆਂ ਮੌਤਾਂ ਵਿਚ 195% ਦਾ ਵਾਧਾ ਹੋਇਆ ਹੈ। ਆਮ ਤੌਰ ਤੇ ਏਨੇ ਸਮੇਂ ਵਿਚ ਔਸਤਨ 165 ਮੌਤਾਂ ਰਿਪੋਰਟ ਹੁੰਦੀਆਂ ਹਨ। ਮੌਤਾਂ ਦੇ ਇਸ ਵਾਧੇ ਦਾ ਕਾਰਨ ਗਰਮੀ ਦੀ ਲਹਿਰ ਨੂੰ ਮੰਨਿਆਂ ਜਾ ਰਿਹਾ ਹੈ। ਚੀਫ ਕੋਰੋਨਰ ਲੀਸਾ ਲੈਪੋਇੰਟ ਨੇ ਕਿਹਾ ਹੈ ਕਿ ਬੇਸ਼ੱਕ ਸਾਰੀਆਂ ਮੌਤਾਂ ਗਰਮੀ ਦੇ ਕਹਿਰ ਕਾਰਨ ਨਹੀਂ ਹੋਈਆਂ ਪਰ ਫੇਰ ਵੀ ਅਚਾਨਕ ਹੋਏ ਮੌਤਾਂ ਦੇ ਇਸ ਵਾਧੇ ਵਿਚ ਮੌਸਮ ਨੇ ਅਹਿਮ ਭੂਮਿਕਾ ਨਿਭਾਈ ਹੋ ਸਕਦੀ ਹੈ।

ਇਸੇ ਦੌਰਾਨ ਵੈਨਕੂਵਰ ਪੁਲਿਸ ਨੇ ਮੰਗਲਵਾਰ ਨੂੰ 53 ਹੋਰ ਮੌਤਾਂ ਰਿਪੋਰਟ ਹੋਣ ਦੀ ਜਾਣਕਾਰੀ ਦਿੱਤੀ ਹੈ ਜਦੋਂ ਕਿ ਸ਼ੁੱਕਰਵਾਰ ਤੋਂ ਸੋਮਵਾਰ ਤੱਕ 65 ਮੌਤਾਂ ਰਿਪੋਰਟ ਹੋਈਆਂ ਸਨ ਜਿਨ੍ਹਾਂ ਦਾ ਕਾਰਨ ਗਰਮ ਲਹਿਰ ਨਾਲ ਮੰਨਿਆ ਜਾ ਰਿਹਾ ਹੈ। ਵੈਨਕੂਵਰ ਪੁਲਿਸ ਦੇ ਸਾਰਜੈਂਟ ਸਟੀਵ ਐਡੀਸਨ ਨੇ ਦੱਸਿਆ ਹੈ ਕਿ ਮੌਤਾਂ ਦੀ ਗਿਣਤੀ ਵਧਣ ਕਾਰਨ ਉਹ ਵਧੇਰੇ ਅਫ਼ਸਰ ਤਾਇਨਾਤ ਕਰ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਮੌਕਿਆਂ ਤੇ ਜਲਦੀ ਤੋਂ ਜਲਦੀ ਪਹੁੰਚਿਆ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਆਮ ਦਿਨਾਂ ਵਿਚ ਅਜਿਹੀਆਂ ਅਚਾਨਕ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਜਾਂ ਹੁੰਦੀ ਹੈ ਪਰ ਬੀਤੇ ਕੁਝ ਦਿਨਾਂ ਵਿਚ ਇਹ ਗਿਣਤੀ 13 ਤੋਂ 14 ਰਿਪੋਰਟ ਹੋ ਰਹੀ ਹੈ।


Share