ਖੇਤੀ ਬਿੱਲ : ਕੈਪਟਨ ਦੀ ਹਰਿਆਣਾ ਸਰਕਾਰ ਨੂੰ ਝਾੜ

184
Share

ਚੰਡੀਗੜ੍ਹ, 26 ਨਵੰਬਰ (ਪੰਜਾਬ ਮੇਲ)- ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਹਰਿਆਣਾ ਬਾਰਡਰ ‘ਤੇ ਸਰਕਾਰ ਵੱਲੋਂ ਫੋਰਸ ਤਾਇਨਾਤ ਹੈ। ਲਾਠੀਚਾਰਜ, ਅਥਰੂ ਗੈਸ ਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕਿਸਾਨਾਂ ਨੂੰ ਰੋਕਣ ਲਈ ਕੀਤੀ ਜਾ ਰਹੀ ਹੈ। ਕਿਸਾਨ ਵੀ ਇਨ੍ਹਾਂ ਤਸ਼ੱਦਦਾਂ ਦਾ ਸਾਹਮਣਾ ਕਰਕੇ ਅੱਗੇ ਵੱਧ ਰਹੇ ਹਨ। ਇਸ ਦਰਮਿਆਨ ਹੁਣ ਪੰਜਾਬ ਦੇ ਮੁਖ ਮੰਤਰੀ ਆਪਣੇ ਸੂਬੇ ਦੇ ਕਿਸਾਨਾਂ ਦੇ ਸਮਰਥਨ ‘ਚ ਹਰਿਆਣਾ ਸਰਕਾਰ ‘ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਟਵੀਟ ਕੀਤਾ ਹੈ।
ਕੈਪਟਨ ਨੇ ਕਿਹਾ, “ਪਿਛਲੇ 2 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਫੋਰਸ ਦੀ ਵਰਤੋਂ ਕਿਉਂ ਕਰ ਰਹੀ ਹੈ। ਕੈਪਟਨ ਨੇ ਬੀਜੇਪੀ ਨੂੰ ਕਿਹਾ ਕਿ ਉਹ ਆਪਣੀ ਹਰਿਆਣਾ ਸਰਕਾਰ ਨੂੰ ਅਜਿਹਾ ਕਰਨ ਤੋਂ ਵਰਜੇ। ਤੇ ਦੇਸ਼ ਦੇ ਅੰਨ ਦਾਤੇ ਨਾਲ ਅਜਿਹਾ ਵਿਵਹਾਰ ਨਾ ਕਰੇ।”


Share