ਖੇਤੀ ਬਿਲਾਂ ਦਾ ਵਿਰੋਧ ਕਰਨ ਵਾਲੇ ਰਾਜ ਸਭਾ ਦੇ 8 ਸੰਸਦ ਮੈਂਬਰ ਮੁਅੱਤਲ

620
ਨਵੀਂ ਦਿੱਲੀ, 21 ਸਤੰਬਰ (ਪੰਜਾਬ ਮੇਲ)- ਖੇਤੀ ਬਿਲਾਂ ਨੂੰ ਪਾਸ ਕਰਨ ਮੌਕੇ ਵਿਰੋਧੀ ਧਿਰਾਂ ਵੱਲੋਂ ਕੀਤੇ ਹੰਗਾਮੇ ਤੋਂ ਇੱਕ ਦਿਨ ਮਗਰੋਂ ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕੱਈਆ ਨਾਇਡੂ ਨੇ ਅੱਜ 8 ਸੰਸਦ ਮੈਂਬਰਾਂ ਨੂੰ ਮੌਨਸੂਨ ਇਜਲਾਸ ਦੇ ਬਾਕੀ ਬਚਦੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਮੈਂਬਰਾਂ ਵਿਚ ਤਿ੍ਰਣਮੂਲ ਕਾਂਗਰਸ ਡੈਰੇਕ ਓਬਰਾਇਨ ਤੇ ਡੋਲਾ ਸੇਨ, ਕਾਂਗਰਸ ਦੇ ਰਾਜੀਵ ਸਾਤਵ, ਰਿਪੁਨ ਬੋਰਾ ਤੇ ਸੱਯਦ ਨਜ਼ੀਰ ਹੁਸੈਨ, ਸੀ.ਪੀ.ਐੱਮ. ਦੇ ਕੇ.ਕੇ. ਰਾਗੇਸ਼ ਤੇ ਐਲਾਰਾਮ ਕਰੀਮ ਅਤੇ ਆਮ ਆਦਮੀ ਪਾਰਟੀ ਦੇ ਸੰਜੈ ਸਿੰਘ ਸ਼ਾਮਲ ਹਨ। ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਵੀ ਮੁਰਲੀਧਰਨ ਨੇ ਸੰਸਦ ਮੈਂਬਰਾਂ ਦੀ ਮੁਅੱਤਲੀ ਸਬੰਧੀ ਮਤਾ ਰੱਖਿਆ ਸੀ।