ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਡਟੀਆਂ ਔਰਤਾਂ ਨੇ ਮਨਾਇਆ ਕੌਮਾਂਤਰੀ ਮਹਿਲਾ ਦਿਵਸ

394
ਟਿਕਰੀ ਬਾਰਡਰ ’ਤੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਜੁੜਿਆਂ ਔਰਤਾਂ ਦਾ ਵਿਸ਼ਾਲ ਇਕੱਠ।
Share

ਬੁਲਾਰਿਆਂ ਨੇ ਖੇਤੀ ਸੰਕਟ ਦੇ ਹੱਲ ਲਈ ਸੰਘਰਸ਼ ’ਚ ਔਰਤਾਂ ਦੇ ਯੋਗਦਾਨ ਦੀ ਅਹਿਮੀਅਤ ਨੂੰ ਉਘਾੜਿਆ
ਨਵੀਂ ਦਿੱਲੀ, 8 ਮਾਰਚ (ਪੰਜਾਬ ਮੇਲ)- ਖੇਤੀ ਕਾਨੂੰਨਾਂ ਖ਼ਿਲਾਫ਼ ਲਾਏ ਮੋਰਚਿਆਂ ’ਚ ਹਜ਼ਾਰਾਂ ਦੀ ਤਾਦਾਦ ’ਚ ਪੁੱਜੀਆਂ ਔਰਤਾਂ ਨੇ ਅੱਜ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰਾਂ ’ਤੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ। ਇਸ ਮੌਕੇ ਸਟੇਜ ਸੰਚਾਲਨ ਤੇ ਵਾਲੰਟੀਅਰ ਡਿਊਟੀਆਂ ਸਮੇਤ ਹੋਰ ਅਹਿਮ ਜ਼ਿੰਮੇਵਾਰੀਆਂ ਦੀ ਕਮਾਨ ਔਰਤਾਂ ਹੱਥ ਰਹੀ। ਸਿੰਘੂ ਦੀ ਸਟੇਜ ਤੋਂ ਮਹਿਲਾ ਬੁਲਾਰਿਆਂ ਨੇ ਮਹਿਲਾ-ਪੁਰਸ਼ ਦੀ ਬਰਾਬਰੀ ਦੇ ਮਹੱਤਵ ਅਤੇ ਮੌਜੂਦਾ ਅੰਦੋਲਨ ਸਮੇਤ ਖੇਤੀ ਸੰਕਟ ਦੇ ਹੱਲ ਲਈ ਸੰਘਰਸ਼ ਵਿਚ ਔਰਤਾਂ ਦੇ ਯੋਗਦਾਨ ਦੀ ਅਹਿਮੀਅਤ ਨੂੰ ਉਘਾੜਿਆ। ਔਰਤ ਦਿਵਸ ਮੌਕੇ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ-ਪ੍ਰਦੇਸ਼ ਤੇ ਹੋਰ ਕਈ ਰਾਜਾਂ ਤੋਂ ਵੱਡੀ ਗਿਣਤੀ ਵਿਚ ਔਰਤਾਂ ਪੁੱਜੀਆਂ। ਸਿੰਘੂ ਤੇ ਟਿਕਰੀ ਬਾਰਡਰਾਂ ’ਤੇ ਲੱਗੇ ਧਰਨਿਆਂ ਵਿਚ 15000 ਦੇ ਕਰੀਬ ਔਰਤਾਂ, ਜਿਨ੍ਹਾਂ ਵਿਚ ਕਾਲਜ ਪਿ੍ਰੰਸੀਪਲ, ਅਧਿਆਪਕ ਤੇ ਸਮਾਜਿਕ ਵਰਕਰ ਸ਼ਾਮਲ ਸਨ, ਨੇ ਸ਼ਿਰਕਤ ਕੀਤੀ।

Share