ਖੇਤੀ ਕਾਨੂੰਨਾਂ: ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦੀ ਪਹਿਲੀ ਬੈਠਕ 19 ਜਨਵਰੀ ਨੂੰ

378
Share

ਨਵੀਂ ਦਿੱਲੀ, 17 ਜਨਵਰੀ (ਪੰਜਾਬ ਮੇਲ)- ਤਿੰਨ ਨਵੇਂ ਖੇਤੀ ਕਾਨੂੰਨਾਂ ਬਾਰੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦੀ ਪਹਿਲੀ ਬੈਠਕ 19 ਜਨਵਰੀ ਨੂੰ ਇਥੇ ਪੂਸਾ ਕੈਂਪਸ ਵਿਚ ਹੋ ਰਹੀ ਹੈ। ਕਮੇਟੀ ਦੇ ਮੈਂਬਰ ਅਨਿਲ ਘਣਵਤ ਨੇ ਇਸ ਬਾਰੇ ਜਾਣਕਾਰੀ ਦਿੱਤੀ। ਸੁਪਰੀਮ ਕੋਰਟ ਨੇ 11 ਜਨਵਰੀ ਨੂੰ ਤਿੰਨਾਂ ਕਾਨੂੰਨਾਂ ਦੇ ਲਾਗੂ ਹੋਣ ’ਤੇ ਰੋਕ ਲਗਾ ਦਿੱਤੀ ਸੀ ਅਤੇ ਇਸ ਮਾਮਲੇ ਦੇ ਹੱਲ ਲਈ ਚਾਰ ਮੈਂਬਰੀ ਪੈਨਲ ਦੀ ਨਿਯੁਕਤੀ ਕੀਤੀ ਸੀ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਾਨ ਨੇ ਕਮੇਟੀ ਤੋਂ ਪਿਛਲੇ ਹਫ਼ਤੇ ਆਪਣੇ ਆਪ ਨੂੰ ਵੱਖ ਕਰ ਲਿਆ ਸੀ। ਸ਼੍ਰੀ ਘਣਵਤ ਤੋਂ ਇਲਾਵਾ ਖੇਤੀ-ਅਰਥ ਸ਼ਾਸਤਰੀ ਅਸ਼ੋਕ ਗੁਲਾਟੀ ਅਤੇ ਪ੍ਰਮੋਦ ਕੁਮਾਰ ਜੋਸ਼ੀ ਪੈਨਲ ਦੇ ਮੈਂਬਰ ਹਨ। ਸ਼੍ਰੀ ਘਣਵਤ ਨੇ ਦੱਸਿਆ, ‘‘ਅਸੀਂ 19 ਜਨਵਰੀ ਨੂੰ ਪੂਸਾ ਕੈਂਪਸ ਵਿਚ ਮਿਲ ਰਹੇ ਹਾਂ ਤੇ ਇਸ ਮੌਕੇ ਭਵਿੱਖ ਵਿਚ ਘੜੀ ਜਾਣ ਵਾਲੀ ਰਣਨੀਤੀ ’ਤੇ ਚਰਚਾ ਕੀਤੀ ਜਾਵੇਗੀ। ਜੇ ਸੁਪਰੀਮ ਕੋਰਟ ਕੋਈ ਨਵਾਂ ਮੈਂਬਰ ਨਿਯੁਕਤ ਨਹੀਂ ਕਰਦਾ, ਤਾਂ ਮੌਜੂਦਾ ਕਮੇਟੀ ਹੀ ਅਗਲੀ ਕਾਰਵਾਈ ਚਲਾਏਗੀ। ਕਮੇਟੀ ਵੱਲੋਂ 21 ਜਨਵਰੀ ਤੋਂ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

Share