ਖੇਤੀ ਕਾਨੂੰਨਾਂ ਬਾਰੇ ਸੁਪਰੀਮ ਕਮੇਟੀ ਦੇ ਮੈਂਬਰ ਵੱਲੋਂ ‘ਕਾਨੂੰਨ ਵਾਪਸ ਲੈਣਾ ਸਰਕਾਰ ਦਾ ਪਿਛਾਂਹ ਖਿੱਚੂ ਕਦਮ’ ਕਰਾਰ

304
Share

ਮੁੰਬਈ, 19 ਨਵੰਬਰ (ਪੰਜਾਬ ਮੇਲ)- ਸੁਪਰੀਮ ਕੋਰਟ ਵੱਲੋਂ ਬਣਾਈ ਖੇਤੀਬਾੜੀ ਕਮੇਟੀ ਦੇ ਮੈਂਬਰ ਅਨਿਲ ਘਨਵਤ ਨੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਫ਼ੈਸਲੇ ਨੂੰ ‘ਪਿਛਾਂਹ ਖਿੱਚੂ ਕਦਮ’ ਕਰਾਰ ਦਿੱਤਾ। ਸ਼੍ਰੀ ਘਨਵਤ ਨੇ ਦੱਸਿਆ, ‘ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਚੁੱਕਿਆ ਗਿਆ ਸਭ ਤੋਂ ਪਿਛਾਂਹ ਖਿੱਚੂ ਕਦਮ ਹੈ ਕਿਉਂਕਿ ਉਨ੍ਹਾਂ ਨੇ ਕਿਸਾਨਾਂ ਦੀ ਬਿਹਤਰੀ ਦੀ ਥਾਂ ਰਾਜਨੀਤੀ ਨੂੰ ਚੁਣਿਆ ਹੈ। ਸਾਡੀ ਕਮੇਟੀ ਨੇ ਤਿੰਨ ਖੇਤੀ ਕਾਨੂੰਨਾਂ ’ਤੇ ਕਈ ਸੁਧਾਰ ਅਤੇ ਹੱਲ ਪੇਸ਼ ਕੀਤੇ ਪਰ ਇਨ੍ਹਾਂ ਨੂੰ ਅਪਣਾਏ ਬਗ਼ੈਰ ਹੀ ਮੋਦੀ ਅਤੇ ਭਾਜਪਾ (ਭਾਰਤੀ ਜਨਤਾ ਪਾਰਟੀ) ਨੇ ਪਿੱਛੇ ਹਟ ਗਏ। ਉਹ ਸਿਰਫ਼ ਚੋਣਾਂ ਜਿੱਤਣਾ ਚਾਹੁੰਦੇ ਹਨ ਹੋਰ ਕੁਝ ਨਹੀਂ।’

Share