ਗਾਜ਼ੀਆਬਾਦ, 6 ਫਰਵਰੀ (ਪੰਜਾਬ ਮੇਲ)- ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਦਿੱਲੀ ਸਰਹੱਦਾਂ ’ਤੇ ਬੈਠੇ ਪ੍ਰਦਰਸ਼ਨਕਾਰੀ 2 ਅਕਤੂਬਰ ਤੱਕ ਪ੍ਰਦਰਸ਼ਨ ਜਾਰੀ ਰੱਖਣਗੇ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸ਼੍ਰੀ ਟਿਕੈਤ ਦੀ ਅਗਵਾਈ ਵਿਚ ਕਿਸਾਨ ਨਵੰਬਰ ਮਹੀਨੇ ਤੋਂ ਦਿੱਲੀ-ਮੇਰਠ ਮੁੱਖ ਮਾਰਗ ’ਤੇ ਬੈਠੇ ਹੋਏ ਹਨ। ਉਨ੍ਹਾਂ ਕਿਹਾ, ‘‘ਅਸੀਂ 2 ਅਕਤੂਬਰ ਤੱਕ ਬੈਠ ਰਹਾਂਗੇ।’’ ਪ੍ਰੈੱਸ ਕਾਨਰਫੰਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਸੀ ਕਿ ਅਜਿਹੀ ਸੂਚਨਾ ਪ੍ਰਾਪਤ ਹੋਈ ਹੈ ਕਿ ਕੁੱਝ ਸ਼ਰਾਰਤੀ ਅਨਸਰ ਸ਼ਨਿੱਚਰਵਾਰ ਨੂੰ ਦੁਪਹਿਰ 12 ਤੋਂ ਬਾਅਦ ਦੁਪਹਿਰ 3 ਵਜੇ ਤੱਕ ਦੇ ‘ਚੱਕਾ ਜਾਮ’ ਦੌਰਾਨ ਵਿਘਨ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।
51 ਸਾਲਾ ਸ਼੍ਰੀ ਟਿਕੈਤ ਨੇ ਕਿਹਾ, ‘‘ਇਸ ਜਾਣਕਾਰੀ ਦੇ ਆਧਾਰ ’ਤੇ ਅਸੀਂ ਉਤਰ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਚੱਕਾ ਜਾਮ ਲਾਗੂ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਕੋਈ ਵੀ ਕਿਸਾਨ ਦੀ ਜ਼ਮੀਨ ਨੂੰ ਛੂਹ ਨਹੀਂ ਸਕਦਾ। ਕਿਸਾਨ ਇਸ ਦੀ ਰੱਖਿਆ ਕਰੇਗਾ। ਕਿਸਾਨਾਂ ਅਤੇ ਜਵਾਨਾਂ ਨੂੰ ਇਸ ਦੀ ਰੱਖਿਆ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਬੈਰੀਕੇਡਾਂ ਦੇ ਪਰਲੇ ਪਾਸੇ ਤਾਇਨਤਾਂ ਸੁਰੱਖਿਆ ਜਵਾਨਾਂ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਇਹ ਇਸ ਲਈ ਕਿਉਂਕਿ ਤੁਸੀ ਮੇਰੇ ਕਿਸਾਨ ਭਰਾਵਾਂ ਨੂੰ ਸੁਰੱਖਿਆ ਕਰ ਰਹੇ ਹੋ।’’