ਖੇਤੀ ਕਾਨੂੰਨਾਂ ਦਾ ਵਿਰੋਧ: ਬਿਹਾਰ ’ਚ ਵਿਰੋਧ ਕਰ ਰਹੇ ਕਿਸਾਨਾਂ ’ਤੇ ਪੁਲਿਸ ਲਾਠੀਚਾਰਜ

522
Share

ਪਟਨਾ, 29 ਦਸੰਬਰ (ਪੰਜਾਬ ਮੇਲ)- ਖੇਤੀ ਕਾਨੂੰਨਾਂ ਖ਼ਿਲਾਫ਼ ਬਿਹਾਰ ਦੇ ਕਿਸਾਨਾਂ ਨੇ ਅੱਜ ਜਦੋਂ ਇਥੇ ਰਾਜ ਭਵਨ ਵੱਲ ਮਾਰਚ ਕੀਤਾ ਤਾਂ ਪੁਲਿਸ ਨੇ ਉਨ੍ਹਾਂ ’ਤੇ ਜ਼ੋਰਦਾਰ ਲਾਠੀਚਾਰਜ ਕਰ ਦਿੱਤਾ। ਇਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਸੱਟਾਂ ਵੱਜੀਆਂ। ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਕੁਆਰਡੀਨੇਟਰ ਕਮੇਟੀ ਦੇ ਸੱਦੇ ’ਤੇ ਕਿਸਾਨ ਕਾਨੂੰਨਾਂ ਦਾ ਵਿਰੋਧ ਕਰਨ ਲਈ ਜਦੋਂ ਕਿਸਾਨ ਰਾਜ ਭਵਨ ਵੱਲ ਮਾਰਚ ਕਰ ਰਹੇ ਸਨ, ਤਾਂ ਰਾਹ ਵਿਚ ਪੁਲਿਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕਿਆ ਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਇਸ ਮਾਰਚ ਵਿਚ ਹੋਰ ਵੀ ਕਈ ਜਥੇਬੰਦੀਆਂ ਨੇ ਆਪਣਾ ਸਮਰਥਨ ਦਿੱਤਾ ਸੀ। ਮਰਦ ਪੁਲਿਸ ਮਲਾਜ਼ਮਾਂ ਨੇ ਔਰਤਾਂ ਨੂੰ ਕੁੱਟਿਆ ਤੇ ਲਾਠੀਚਾਰਜ ਦੌਰਾਨ ਪੂਰੀ ਬੇਰਹਿਮੀ ਦਿਖਾਈ।

Share