ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਕੇ.ਐੱਮ.ਪੀ. ਐਕਸਪ੍ਰੈਸ ਵੇਅ ਰੋਕਿਆ

68
Share

ਹਰਿਆਣਾ ਪੁਲਿਸ ਨੇ ਕਿਸਾਨ ਆਗੂ ਹਿਰਾਸਤ ’ਚ ਲਏ; ਧਰਨਾਕਾਰੀਆਂ ਨੂੰ ਜ਼ਬਰਦਸਤੀ ਹਟਾਇਆ
ਸੋਨੀਪਤ, 10 ਅਪ੍ਰੈਲ (ਪੰਜਾਬ ਮੇਲ)- ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਅੱਜ ਕੇ.ਐੱਮ.ਪੀ. ’ਤੇ ਜਾਮ ਲਾ ਦਿੱਤਾ। ਕਿਸਾਨ ਕੇ.ਜੀ.ਪੀ.-ਕੇ.ਐੱਮ.ਪੀ. ਦੇ ਜ਼ੀਰੋ ਪੁਆਇੰਟ ਤੇ ਕੇ.ਐੱਮ.ਪੀ. ਦੇ ਟੌਲ ’ਤੇ ਡਟੇ ਹੋਏ ਹਨ। ਕਿਸਾਨਾਂ ਨੇ ਐਕਸਪ੍ਰੈਸ ਵੇਅ ਦੇ ਦੋਹਾਂ ਰਸਤਿਆਂ ਨੂੰ ਬੰਦ ਕਰ ਦਿੱਤਾ ਤੇ ਕਿਸੇ ਵੀ ਵਾਹਨ ਨੂੰ ਲੰਘਣ ਨਹੀਂ ਦਿੱਤਾ। ਕਿਸਾਨਾਂ ਸਵੇਰੇ ਅੱਠ ਵਜੇ ਇਕੱਠੇ ਹੋਣੇ ਸ਼ੁਰੂ ਹੋਏ। ਇਸ ਤੋਂ ਬਾਅਦ ਮੂਰਥਲ ਤੇ ਗਨੌਰ ’ਚ ਭਾਰੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਕਿਸਾਨਾਂ ਨੇ ਅੱਜ ਤੋਂ ਐਤਵਾਰ ਸਵੇਰੇ ਅੱਠ ਵਜੇ ਤੱਕ ਮਾਰਗ ਬੰਦ ਕਰਨ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਹਰਿਆਣਾ ਪੁਲਿਸ ਨੇ ਕੁੰਡਲੀ-ਮੇਵਾਤ-ਪਲਵਲ ਹਾਈਵੇਅ ’ਤੇ ਕਈ ਥਾਈਂ ਕਿਸਾਨਾਂ ਨੂੰ ਧਰਨਾ ਸਥਾਨ ਤੋਂ ਜ਼ਬਰਦਸਤੀ ਹਟਾ ਦਿੱਤਾ ਤੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ।

Share