ਖੇਤੀ ਕਾਨੂੰਨਾਂ ਖਿਲਾਫ਼ ਗੁਜਰਾਤ ’ਚ ਪ੍ਰਚਾਰ ਕਰਨਗੇ ਟਿਕੈਤ

144
Share

ਅਹਿਮਦਾਬਾਦ, 4 ਅਪ੍ਰੈਲ (ਪੰਜਾਬ ਮੇਲ)- ਭਾਰਤੀ ਕਿਸਾਨ ਯੂਨੀਅਨ ਆਗੂ ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਇਥੋਂ ਦੇ ਬਨਾਸਕਾਂਠਾ ਜ਼ਿਲ੍ਹੇ ’ਚ ਸਥਿਤ ਅੰਬਾਦੇਵੀ ਮੰਦਿਰ ’ਚ ਮੱਥਾ ਟੇਕ ਆਪਣੇ ਦੋ ਦਿਨਾਂ ਗੁਜਰਾਤ ਦੌਰੇ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਹ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਪ੍ਰਚਾਰ ਕਰਨਗੇ। ਗੁਜਰਾਤ ’ਚ ਦਾਖਲ ਹੁੰਦਿਆਂ ਹੀ ਉਨ੍ਹਾਂ ਭਾਜਪਾ ਅਤੇ ਕੇਂਦਰ ’ਤੇ ਨਿਸ਼ਾਨਾ ਸੇਧਦਿਆਂ ਰਿਪੋਰਟਰਾਂ ਨੂੰ ਆਪਣਾ ਪਾਸਪੋਰਟ ਦਿਖਾਉਂਦਿਆਂ ਕਿਹਾ, ‘‘ਜੇ ਗੁਜਰਾਤ ’ਚ ਦਾਖਲ ਹੋਣ ਲਈ ਇਹ ਜ਼ਰੂਰੀ ਹੈ, ਤਾਂ ਉਹ ਇਹ ਲੈ ਕੇ ਆਏ ਹਨ।’’ ਉਹ ਗੁਆਂਢੀ ਸੂਬੇ ਰਾਜਸਥਾਨ ਦੇ ਅਬੂ ਰੋਡ ਸਟੇਸ਼ਨ ’ਤੇ ਰੇਲਗੱਡੀ ’ਚੋਂ ਉਤਰੇ ਜਿਥੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਹ ਪੁੱਛੇ ਜਾਣ ਕਿ ਉਹ ਕੋਵਿਡ-19 ਨੈਗੇਟਿਵ ਰਿਪੋਰਟ ਨਾਲ ਲਿਆਏ ਹਨ, ਜੋ ਗੁਜਰਾਤ ’ਚ ਸਫਰ ਕਰਨ ਲਈ ਰੱਖਣੀ ਲਾਜ਼ਮੀ ਹੈ, ਤਾਂ ਉਨ੍ਹਾਂ ਹਾਂ ਵਿਚ ਜਵਾਬ ਦਿੰਦਿਆਂ ਕਿਹਾ, ‘‘ਉਨ੍ਹਾਂ ਕੋਲ ਸਾਰੇ ਦਸਤਾਵੇਜ਼ ਹਨ ਤੇ ਇਹ ਮੇਰਾ ਪਾਸਪੋਰਟ ਹੈ, ਜੇ ਗੁਜਰਾਤ ਵਿਚ ਦਾਖਲ ਹੋਣ ਲਈ ਇਹ ਲੋੜੀਂਦਾ ਹੈ।’’ ਮਗਰੋਂ ਉਨ੍ਹਾਂ ਨੇ ਇਥੇ ਪਾਲਨਪੁਰ ਵਿਚ ਕਿਸਾਨਾਂ ਨੂੰ ਸੰਬੋਧਨ ਕੀਤਾ।

Share