ਖੇਤੀ ਕਾਨੂੰਨਾਂ ਖਿਲਾਫ ਯੂ.ਪੀ. ’ਚ ਕਿਸਾਨਾਂ ਨੇ ਖੋਦੀਆਂ ਆਪਣੀਆਂ ਕਬਰਾਂ

446
Share

ਚੰਡੀਗੜ੍ਹ, 21 ਸਤੰਬਰ (ਪੰਜਾਬ ਮੇਲ)- ਗਾਜ਼ੀਆਬਾਦ ਦੇ ਪਿੰਡ ਮੰਡੋਲਾ ’ਚ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣੀਆਂ ਕਬਰਾਂ ਖੋਦ ਲਈਆਂ ਹਨ। ਇਥੇ ਕਿਸਾਨਾਂ ਦਾ ਵੱਖਰੇ ਢੰਗ ਨਾਲ ਪ੍ਰਦਰਸ਼ਨ ਚੱਲ ਰਿਹਾ ਹੈ। ਇਥੇ ਬਹੁਮੰਜ਼ਿਲਾ ਰਿਹਾਇਸ਼ੀ ਕਲੋਨੀ ਦੇ ਸਾਹਮਣੇ 6 ਪਿੰਡਾਂ ਦੇ ਕਿਸਾਨ ਮਕਾਨ ਵਿਕਾਸ ਪ੍ਰੀਸ਼ਦ ਵੱਲੋਂ ਜ਼ਮੀਨ ਐਕੁਆਇਰ ਕਰਨ ਖ਼ਿਲਾਫ਼ ਕਈ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਮੰਡੋਲਾ ਤੇ ਨੇੜੇ ਦੇ 6 ਪਿੰਡਾਂ ਦੀ 2600 ਏਕੜ ਜ਼ਮੀਨ ਮਕਾਨ ਵਿਕਾਸ ਪ੍ਰੀਸ਼ਦ ਨੇ ਸਾਲ 2000 ’ਚ ਐਕੁਆਇਰ ਕੀਤੀ ਸੀ। ਕਿਸਾਨ ਢੁੱਕਵੇਂ ਮੁਆਵਜ਼ੇ ਦੀ ਮੰਗ ਲਈ ਮਰਨ ਵਰਤ ’ਤੇ ਬੈਠੇ ਹਨ।

Share