ਖੇਤੀਬਾੜੀ ਕਾਨੂੰਨ ਦਾ ਵਿਰੋਧ ‘ਚ ਪੰਜਾਬ ਵਿਚ 5 ਨਵੰਬਰ ਨੂੰ 12 ਵਜੇ ਤੋਂ ਸ਼ਾਮ 4 ਵਜੇ ਤੱਕ ਚੱਕਾ ਜਾਮ

552
Share

ਚੰਡੀਗੜ੍ਹ, 3 ਨਵੰਬਰ (ਪੰਜਾਬ ਮੇਲ)- ਕੇਂਦਰੀ ਖੇਤੀਬਾੜੀ ਕਾਨੂੰਨ ਦਾ ਵਿਰੋਧ ਕਰ ਰਹੀ ਪੰਜਾਬ ਦੀ ਕਿਸਾਨ ਜੱਥੇਬੰਦੀਆਂ ਨੇ ਅੰਦੋਲਨ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ। ਸੋਮਵਾਰ ਨੂੰ ਵਿਭਿੰਨ ਜਥੇਬੰਦੀਆਂ ਨੇ ਮਿਲ ਕੇ 5 ਨਵੰਬਰ ਨੂੰ ਪ੍ਰਸਤਾਵਤ ਦੇਸ਼ ਭਰ  ਵਿਚ ਚੱਕਾ ਜਾਮ ਦੇ ਲਈ 67 ਟੀਮਾਂ ਬਣਾਈਆਂ ਹਨ। ਇਹ ਟੀਮਾਂ ਪੰਜਾਬ ਦੇ ਵਿਭਿੰਨ  ਟੋਲ ਪਲਾਜ਼ਾ, ਮੌਲ, ਸਟੇਟ ਅਤੇ ਨੈਸ਼ਨਲ ਹਾਈਵੇ ‘ਤੇ ਤੈਨਾਤ ਰਹਿਣਗੀਆਂ ਅਤੇ ਪੰਜਾਬ ਤੋਂ ਜਾਣ ਜਾਂ ਆਉਣ ਵਾਲੇ ਸਾਰੀ ਗੱਡੀਆਂ ਨੂੰ ਰੋਕਣਗੀਆਂ। 5 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਅਪਣੇ ਅਪਣੇ ਰਾਜ ਵਿਚ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਚੱਕਾ ਜਾਮ ਰੱਖਣਗੀਆਂ।  ਭਾਰਤੀ ਕਿਸਾਨ ਯੂਨੀਅਨ  ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ, ਜਦ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਤਦ ਤੱਕ ਕਿਸਾਨ ਚੁੱਪ ਨਹੀਂ ਬੈਠਣਗੇ। 5 ਨਵੰਬਰ ਦੇ ਚੱਕਾ ਜਾਮ ਦੇ ਲਈ 67 ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਜੋ ਪ੍ਰਦੇਸ਼ ਵਿਚ ਸਾਰੇ ਨੈਸ਼ਨਲ ਤੇ ਸਟੇਟ ਹਾਈਵੇ ਜਾਮ ਕਰਨਗੀਆਂ ਤਾਕਿ ਜਾਮ ਦੇ ਦੌਰਾਨ ਕੋਈ ਵੀ ਨਾ ਪੰਜਾਬ ਤੋਂ ਜਾ ਸਕੇ ਅਤੇ ਨਾ ਹੀ ਆ ਸਕੇ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਚੱਕਾ ਜਾਮ ਦੌਰਾਨ ਮੈਡੀਕਲ ਐਮਰਜੈਂਸੀ ਦਾ ਧਿਆਨ ਰੱਖਿਆ ਜਾਵੇਗਾ। ਕਿਸੇ ਵੀ ਮਰੀਜ਼ ਜਾ ਐਂਬੂਲੈਂਸ ਨੂੰ ਜਾਣ ਤੋਂ ਨਹੀਂ ਰੋਕਿਆ ਜਾਵੇਗਾ।

Share