ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਨੇ ਹਰਿਆਣਾ-ਪੰਜਾਬ ਸਰਹੱਦ ਕੀਤੀ ਸੀਲ

555
Share

-ਵੱਡਾ ਜਾਮ, ਵਾਹਨਾਂ ਨੂੰ ਬਦਲਵੇਂ ਰਾਹਾਂ ਤੋਂ ਭੇਜਿਆ
ਅੰਬਾਲਾ ਸ਼ਹਿਰ, 4 ਅਕਤੂਬਰ (ਪੰਜਾਬ ਮੇਲ)- ਐਤਵਾਰ ਨੂੰ ਹਜ਼ਾਰਾਂ ਕਿਸਾਨਾਂ ਨੇ ਇੱਕ ਵਾਰ ਫਿਰ ਖੇਤੀਬਾੜੀ ਦੇ 3 ਨਵੇਂ ਕਾਨੂੰਨਾਂ ਦਾ ਵਿਰੋਧ ਕਰਦਿਆਂ ਹਰਿਆਣਾ ਪੰਜਾਬ ਸਰਹੱਦ ਜਾਮ ਕਰ ਦਿੱਤੀ। ਦੋਵਾਂ ਰਾਜਾਂ ਦੀ ਸਰਹੱਦ ‘ਤੇ ਕਲਾਕਾਰ ਦੀਪ ਸਿੱਧੂ ਦੇ ਸੱਦੇ ‘ਤੇ ਅੱਜ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ ਅਤੇ ਹਰਿਆਣਾ-ਪੰਜਾਬ ਸਰਹੱਦ ਸੀਲ ਕਰ ਦਿੱਤੀ। ਇਸ ਸਮੇਂ ਦੌਰਾਨ ਧਰਨੇ ‘ਤੇ ਕਈ ਕਲਾਕਾਰ ਵੀ ਮੌਜੂਦ ਸਨ। ਸਿਮਰਨਜੀਤ ਸਿੰਘ ਮਾਨ ਧੜੇ ਦੇ ਲੋਕ ਪਹਿਲਾਂ ਹੀ ਇਥੇ ਧਰਨੇ ‘ਤੇ ਬੈਠੇ ਹੋਏ ਸਨ। ਹਰਿਆਣਾ ਪੁਲਿਸ ਨੇ ਪਹਿਲਾਂ ਹੀ ਟੌਲ ਪਲਾਜ਼ਾ ਤੋਂ ਆਪਣੇ ਪਾਸੇ ਦੀ ਆਵਾਜਾਈ ਨੂੰ ਹੋਰ ਰਾਹਾਂ ਵੱਲ ਤੋਰਿਆ, ਜਿਸ ਕਾਰਨ ਵਾਹਨ ਚੰਡੀਗੜ੍ਹ ਜਾਂ ਹਿਸਾਰ ਰੋਡ ਲਈ ਭੇਜੇ ਗਏ। ਜਾਮ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।


Share